ਮਹਾਰਾਸ਼ਟਰ: ਵਿਸਫੋਟਕ ਬਣਾਉਣ ਵਾਲੀ ਫੈਕਟਰੀ ’ਚ ਧਮਾਕਾ; ਨੌ ਵਿਅਕਤੀ ਹਲਾਕ
ਨਾਗਪੁਰ, 17 ਦਸੰਬਰ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ’ਚ ਵਿਸਫੋਟਕ ਬਣਾਉਣ ਵਾਲੀ ਇੱਕ ਫੈਕਟਰੀ ’ਚ ਅੱਜ ਹੋਏ ਧਮਾਕੇ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਸਵੇਰੇ 9 ਵਜੇ ਬਾਜ਼ਾਰਗਾਓਂ ਖੇਤਰ ਵਿੱਚ ਸੋਲਰ...
Advertisement
ਨਾਗਪੁਰ, 17 ਦਸੰਬਰ
ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ’ਚ ਵਿਸਫੋਟਕ ਬਣਾਉਣ ਵਾਲੀ ਇੱਕ ਫੈਕਟਰੀ ’ਚ ਅੱਜ ਹੋਏ ਧਮਾਕੇ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਸਵੇਰੇ 9 ਵਜੇ ਬਾਜ਼ਾਰਗਾਓਂ ਖੇਤਰ ਵਿੱਚ ਸੋਲਰ ਇੰਡਸਟਰੀਜ਼ ਦੇ ਕਾਸਟ ਬੂਸਟਰ ਯੂਨਿਟ ਵਿੱਚ ਹੋਇਆ, ਜਿਸ ਵਿੱਚ ਨੌਂ ਵਿਅਕਤੀ ਮਾਰੇ ਗਏ। ਸੂਤਰਾਂ ਮੁਤਾਬਕ ਇਸ ਫੈਕਟਰੀ ’ਚ ਕੋਲੇ ਦੇ ਖਣਨ ਲਈ ਵਰਤੇ ਜਾਣ ਵਾਲੇ ਵਿਸਫੋਟਕ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਜਦੋਂ ਵਿਸਫੋਟਕਾਂ ਦੀ ਪੈਕਿੰਗ ਦਾ ਕੰਮ ਚੱਲ ਰਿਹਾ ਸੀ। -ਪੀਟੀਆਈ
Advertisement
Advertisement