ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਸ਼ਟਰ: ਨਿੱਜੀ ਯਾਤਰੀ ਬੱਸ ਨੂੰ ਅੱਗ ਲੱਗਣ ਕਾਰਨ 25 ਸਵਾਰੀਆਂ ਸਡ਼ ਕੇ ਮਰੀਆਂ, 8 ਜ਼ਖ਼ਮੀ

ਮੁੰਬਈ, 1 ਜੁਲਾਈ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ 'ਚ ਸਮ੍ਰਿੱਧੀ ਐਕਸਪ੍ਰੈਸ ਵੇਅ 'ਤੇ ਯਾਤਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 25 ਯਾਤਰੀ ਝੁਲਸ ਮਾਰੇ ਗਏ। ਸ਼ੁੱਕਰਵਾਰ ਤੜਕੇ 1.30 ਵਜੇ ਦੇ ਕਰੀਬ ਨਿੱਜੀ ਟਰੈਵਲ ਦੀ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ...
Advertisement

ਮੁੰਬਈ, 1 ਜੁਲਾਈ

Advertisement

ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ 'ਚ ਸਮ੍ਰਿੱਧੀ ਐਕਸਪ੍ਰੈਸ ਵੇਅ 'ਤੇ ਯਾਤਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 25 ਯਾਤਰੀ ਝੁਲਸ ਮਾਰੇ ਗਏ। ਸ਼ੁੱਕਰਵਾਰ ਤੜਕੇ 1.30 ਵਜੇ ਦੇ ਕਰੀਬ ਨਿੱਜੀ ਟਰੈਵਲ ਦੀ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ, ਜਦੋਂ ਬੁਲਢਾਨਾ ਜ਼ਿਲ੍ਹੇ ਦੇ ਸਿੰਦਖੇੜਰਾਜਾ ਨੇੜੇ ਸੜਕ ਡਿਵਾਈਡਰ ਨਾਲ ਟਕਰਾ ਗਈ। ਮੁੱਢਲੀ ਜਾਣਕਾਰੀ ਅਨੁਸਾਰ ਟਾਇਰ ਫਟਣ ਤੋਂ ਬਾਅਦ ਗੱਡੀ ਡਿਵਾਈਡਰ ਨਾਲ ਟਕਰਾ ਕੇ ਖੰਭੇ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਬੱਸ ਵਿੱਚ ਸਵਾਰ 33 ਸਵਾਰੀਆਂ ਵਿੱਚੋਂ 25 ਦੀ ਸੜਨ ਕਾਰਨ ਮੌਤ ਹੋ ਗਈ। ਬਾਕੀ ਅੱਠ ਯਾਤਰੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।

 

 

Advertisement
Tags :
ਸਵਾਰੀਆਂਕਾਰਨਜ਼ਖ਼ਮੀਨਿੱਜੀਬੱਸ ਹਾਦਸਾਮਹਾਰਾਸ਼ਟਰਮਰੀਆਂਯਾਤਰੀਲੱਗਣ
Show comments