ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਸ਼ਟਰ: ਬੱਦਲ ਫਟਣ ਕਾਰਨ 10 ਪਿੰਡ ਪ੍ਰਭਾਵਿਤ; 1 ਦੀ ਮੌਤ

452 ਘਰ ਪਾਣੀ ਵਿੱਚ ਡੁੱਬੇ, 2500 ਹੈਕਟੇਅਰ ਜ਼ਮੀਨ ਖਰਾਬ
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਲੈਕਟਰ। ਫੋਟੋ ਏਐੱਨਆਈ
Advertisement

ਮਹਾਰਾਸ਼ਟਰ ਦੇ ਜਲਗਾਓਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲ ਫਟਣ ਕਾਰਨ 10 ਪਿੰਡ ਪ੍ਰਭਾਵਿਤ ਹੋਏ ਹਨ। ਜ਼ਿਲ੍ਹਾ ਕਲੈਕਟਰ ਆਯੂਸ਼ ਪ੍ਰਸਾਦ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ 452 ਘਰ ਪਾਣੀ ਵਿੱਚ ਡੁੱਬ ਗਏ ਅਤੇ ਲਗਪਗ 2500 ਹੈਕਟੇਅਰ ਜ਼ਮੀਨ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ।

ਆਯੂਸ਼ ਪ੍ਰਸਾਦ ਨੇ ਦੱਸਿਆ, “ਜਲਗਾਓਂ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲ ਫਟਣ ਕਾਰਨ ਹਾਲਾਤ ਗੰਭੀਰ ਬਣ ਗਏ ਹਨ। ਇਸ ਕਾਰਨ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ... ਪਾਣੀ ਨੇ ਨੇੜਲੇ ਘਰਾਂ ਵਿੱਚ ਦਾਖਲ ਹੋ ਕੇ 10 ਪਿੰਡਾਂ ਨੂੰ ਪ੍ਰਭਾਵਿਤ ਕੀਤਾ।’’

Advertisement

ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਪ੍ਰਭਾਵਿਤ ਲੋਕਾਂ ਲਈ ਰਾਸ਼ਨ ਵੰਡ ਦਾ ਪ੍ਰਬੰਧ ਕਰ ਰਹੀ ਹੈ।

ਉਨ੍ਹਾਂ ਕਿਹਾ, “ਮੁੱਢਲੀ ਜਾਣਕਾਰੀ ਅਨੁਸਾਰ 452 ਘਰ ਪਾਣੀ ਵਿੱਚ ਡੁੱਬ ਗਏ ਅਤੇ ਲਗਭਗ 2500 ਹੈਕਟੇਅਰ ਜ਼ਮੀਨ ਖਰਾਬ ਹੋ ਗਈ, ਜਿਸ ਵਿੱਚ ਗਾਦ (silt) ਵੀ ਜਮ੍ਹਾ ਹੋ ਗਈ, ਅਤੇ ਇੱਕ ਵਿਅਕਤੀ ਦੀ ਮੌਤ ਦੀ ਵੀ ਖ਼ਬਰ ਹੈ। ਲਗਪਗ 250 ਪਸ਼ੂ ਮਰ ਗਏ ਹਨ ਅਤੇ ਕੁੱਲ 1800 ਜਾਨਵਰਾਂ ਦੀ ਮੌਤ ਦੀ ਖ਼ਬਰ ਹੈ। ਅਸੀਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ।"

 

Advertisement
Show comments