ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੱਧ ਪ੍ਰਦੇਸ਼: ਪੁਲੀਸ ਨੇ ਗਿਰਜਾਘਰਾਂ ਦੇ ਅਹੁਦੇਦਾਰਾਂ ਨੂੰ ਨੋਟਿਸ ਭੇਜ ਕੇ ਧਰਮ ਪਰਿਵਰਤਨ ਦੇ ਵੇਰਵੇ ਮੰਗੇ

ਇੰਦੌਰ: ਪੁਲੀਸ ਨੇ ਇਸ ਸ਼ਹਿਰ ਦੇ 40 ਗਿਰਜਾਘਰਾਂ ਦੇ ਅਹੁਦੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਬਾਰੇ ਵੇਰਵੇ ਮੰਗੇ ਪਰ ਇਸਾਈ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਇਹ ਨੋਟਿਸ ਵਾਪਸ ਲੈ ਲਏ ਗਏ ਅਤੇ ਕਿਹਾ ਕਿ...
Advertisement

ਇੰਦੌਰ: ਪੁਲੀਸ ਨੇ ਇਸ ਸ਼ਹਿਰ ਦੇ 40 ਗਿਰਜਾਘਰਾਂ ਦੇ ਅਹੁਦੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਬਾਰੇ ਵੇਰਵੇ ਮੰਗੇ ਪਰ ਇਸਾਈ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਇਹ ਨੋਟਿਸ ਵਾਪਸ ਲੈ ਲਏ ਗਏ ਅਤੇ ਕਿਹਾ ਕਿ ਇਹ ਗ਼ਲਤੀ ਨਾਲ ਭੇਜ ਦਿੱਤੇ ਗਏ ਸਨ। ਇਕ ਗਿਰਜਾਘਰ ਦੇ ਅਹੁਦੇਦਾਰ ਨੇ ਕਿਹਾ ਕਿ ਇੰਦੌਰ ਵਿੱਚ ਵੱਖ ਵੱਖ ਪੁਲੀਸ ਸਟੇਸ਼ਨਾਂ ਵੱਲੋਂ ਪਿਛਲੇ ਹਫ਼ਤੇ 40 ਦੇ ਕਰੀਬ ਗਿਰਜਾਘਰਾਂ ਤੇ ਧਾਰਮਿਕ ਸੰਗਠਨਾਂ ਦੇ ਅਹੁਦੇਦਾਰਾਂ ਨੂੰ ਜਾਰੀ ਕੀਤੇ ਗਏ ਨੋਟਿਸਾਂ ’ਤੇ ਭਾਈਚਾਰੇ ਦੇ ਮੈਂਬਰਾਂ ਨੇ ਇਤਰਾਜ਼ ਜਤਾਇਆ। ਇਸ ਬਾਰੇ ਪੱਤਰਕਾਰਾਂ ਵੱਲੋਂ ਪੁੱਛਣ ’ਤੇ ਇੰਦੌਰ ਪੁਲੀਸ ਕਮਿਸ਼ਨਰ ਮਕਰੰਦ ਦਿਉਸਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਸਲ ’ਚ ਇਹ ਨੋਟਿਸ ਇੰਦੌਰ ਦੇ ਸਾਰੇ ਪੁਲੀਸ ਸਟੇਸ਼ਨਾਂ ਦੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨੂੰ ਭੇਜੇ ਗਏ ਸਨ ਪਰ ਗ਼ਲਤੀ ਨਾਲ ਲੋਕਾਂ ਤੱਕ ਪਹੁੰਚ ਗਏ। ਅਧਿਕਾਰੀ ਨੇ ਕਿਹਾ ਕਿ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਰੋਧ ਕਰਨ ’ਤੇ ਇਹ ਨੋਟਿਸ ਵਾਪਸ ਲੈ ਲਏ ਗਏ ਹਨ। -ਪੀਟੀਆਈ

Advertisement
Advertisement
Tags :
ਅਹੁਦੇਦਾਰਾਂਗਿਰਜਾਘਰਾਂਨੋਟਿਸਪਰਿਵਰਤਨਪੁਲੀਸਪ੍ਰਦੇਸ਼:ਮੰਗੇਵੇਰਵੇ