ਮੱਧ ਪ੍ਰਦੇਸ਼: ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ
ਪਾਇਲਟ ਤੇ ਇੱਕ ਯਾਤਰੀ ਜ਼ਖਮੀ
Advertisement
ਮੱਧ ਪ੍ਰਦੇਸ਼ ਦੇ ਸਿਓਨੀ ਵਿੱਚ ਇੱਕ ਸਿਖਲਾਈ ਦੇਣ ਵਾਲਾ ਛੋਟਾ ਜਹਾਜ਼ ਹਾਈ ਵੋਲਟੇਜ ਪਾਵਰ ਲਾਈਨ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਪਾਇਲਟ ਅਤੇ ਇੱਕ ਹੋਰ ਯਾਤਰੀ ਜ਼ਖਮੀ ਹੋ ਗਏ।
ਇਹ ਜਹਾਜ਼ ਰੈੱਡਬਰਡ ਏਵੀਏਸ਼ਨ ਕੰਪਨੀ ਨਾਲ ਸਬੰਧਤ ਸੀ ਤੇ ਇਹ ਘਟਨਾ ਸਿਓਨੀ-ਨਾਗਪੁਰ ਰਾਸ਼ਟਰੀ ਰਾਜਮਾਰਗ ਨੰਬਰ 44 ਨੇੜੇ ਸੁਕਤਾਰਾ ਹਵਾਈ ਪੱਟੀ ਤੋਂ ਲਗਪਗ 2 ਕਿਲੋਮੀਟਰ ਦੂਰ ਅਮਗਾਓਂ ਦੇ ਖੇਤਾਂ ਨੇੜੇ ਵਾਪਰੀ।
Advertisement
ਇਸ ਦੌਰਾਨ ਪਾਇਲਟ ਅਜੀਤ ਅਤੇ ਇੱਕ ਹੋਰ ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਸਿਓਨੀ ਦੇ ਪੁਲੀਸ ਸੁਪਰਡੈਂਟ ਸੁਨੀਲ ਮਹਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
Advertisement
