Madhya Pradesh: ਸ਼ਾਹਡੋਲ ਜ਼ਿਲ੍ਹੇ ’ਚ ਮਿੱਟੀ ਧਸਣ ਕਾਰਨ ਜੋੜੇ ਦੀ ਮੌਤ
Couple killed in soil collapse incident in MP's Shahdol district
Advertisement
ਸ਼ਾਹਡੋਲ, 17 ਫਰਵਰੀਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਗ਼ੈਰ-ਕਾਨੂੰਨੀ ਕੋਲਾ ਖਨਣ ਸਮੇਂ ਮਿੱਟੀ ਧਸਣ ਕਾਰਨ ਇੱਕ ਜੋੜੇ ਦੀ ਮੌਤ ਹੋ ਗਈ। ਇਹ ਘਟਨਾ ਬੁਢਾਰ ਪੁਲੀਸ ਥਾਣਾ ਖੇਤਰ ਦੇ ਡੰਗਾਵਨ ਪਿੰਡ ਵਿੱਚ ਐਤਵਾਰ ਸ਼ਾਮ ਛੇ ਵਜੇ ਦੇ ਕਰੀਬ ਵਾਪਰੀ।
ਬੁਢਾਰ ਪੁਲੀਸ ਥਾਣਾ ਮੁਖੀ ਸੰਜੇ ਜੈਸਵਾਲ ਨੇ ਦੱਸਿਆ ਕਿ ਕੁੱਝ ਲੋਕ ਸੋਨ ਨਦੀ ਕਿਨਾਰੇ ਗ਼ੈਰ-ਕਾਨੂੰਨੀ ਢੰਗ ਨਾਲ ਖ਼ੁਦਾਈ ਕਰਕੇ ਕੋਲਾ ਕੱਢ ਰਹੇ ਸੀ ਤਾਂ ਅਚਾਨਕ ਮਿੱਟੀ ਧਸ ਗਈ। ਉਨ੍ਹਾਂ ਕਿਹਾ ਕਿ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਉਨ੍ਹਾਂ ਨੂੰ ਉੱਥੇ ਇੱਕ ਪੁਰਸ਼ ਅਤੇ ਇੱਕ ਮਹਿਲਾ ਮਿੱਟੀ ’ਚ ਦੱਬੇ ਹੋਏ ਮਿਲੇ। ਮ੍ਰਿਤਕਾਂ ਦੀ ਪਛਾਣ ਓਂਕਾਰ ਯਾਦਵ (40) ਅਤੇ ਉਸ ਦੀ ਪਤਨੀ ਪਾਰਵਤੀ (38) ਵਜੋਂ ਹੋਈ।
Advertisement
ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਮੌਜੂਦ ਤਿੰਨ ਹੋਰ ਵਿਅਕਤੀ ਕਿਸੇ ਤਰ੍ਹਾਂ ਬਚ ਗਏ।
ਐੱਸਪੀ ਰਾਮਜੀ ਸ੍ਰੀਵਾਸਤਵ ਨੇ ਕਿਹਾ ਕਿ ਨਦੀ ਤੱਟ ’ਤੇ ਗ਼ੈਰ-ਕਾਨੂੰਨੀ ਕੋਲਾ ਖ਼ੁਦਾਈ ਗਤੀਵਿਧੀਆਂ ਕਾਰਨ ਬਹੁਤ ਸਾਰੀ ਮਿੱਟੀ ਜਮ੍ਹਾਂ ਹੋ ਗਈ ਸੀ ਅਤੇ ਉਹ ਧਸ ਗਈ, ਜਿਸ ਕਾਰਨ ਦੋ ਜਣੇ ਦੱਬ ਗਏ। ਉਨ੍ਹਾਂ ਦੱਸਿਆ ਕਿ ਮਿੱਟੀ ਹਟਾਈ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੋਈ ਹੋਰ ਵਿਅਕਤੀ ਮਿੱਟੀ ਥੱਲੇ ਦੱਬਿਆ ਹੋਇਆ ਤਾਂ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ
Advertisement