Madhya pradesh: ਕੁੱਟਮਾਰ ਮਗਰੋਂ ਦਲਿਤ ਨੌਜਵਾਨ ’ਤੇ ਪਿਸ਼ਾਬ ਕੀਤਾ
ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Advertisement
ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ’ਚ ਗੈਰਕਾਨੂੰਨੀ ਖਣਨ ਦਾ ਵਿਰੋਧ ਕਰ ਰਹੇ ਇੱਕ ਦਲਿਤ ਨੌਜਵਾਨ ਦੀ ਚਾਰ ਵਿਅਕਤੀਆਂ ਨੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਉਸ ’ਤੇ ਪਿਸ਼ਾਬ ਕੀਤਾ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 14 ਅਕਤੂਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 45 ਕਿਲੋਮੀਟਰ ਦੂਰ ਬਹੋਰੀਬੰਦ ਥਾਣਾ ਖੇਤਰ ਦੇ ਮਤਵਾੜਾ ਪਿੰਡ ’ਚ ਵਾਪਰੀ। ਵਧੀਕ ਐੱਸ ਪੀ ਸੰਤੋਸ਼ ਡੇਹਰੀਆ ਨੇ ਦੱਸਿਆ, ‘ਰਾਮਾਨੁਜ ਪਾਂਡੇ, ਰਾਮ ਬਿਹਾਰੀ ਪਾਂਡੇ, ਪਵਨ ਪਾਂਡੇ ਤੇ ਸਤੀਸ਼ ਪਾਂਡੇ ਨੇ ਰਾਜਕੁਮਾਰ ਚੌਧਰੀ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਅਤੇ ਉਸ ਦਾ ਅਪਮਾਨ ਕੀਤਾ। ਇਹ ਸਾਰੇ ਵਿਅਕਤੀ ਮਤਵਾੜਾ ਪਿੰਡ ਦੇ ਵਸਨੀਕ ਹਨ। ਅੱਜ ਐੱਸ ਸੀ/ਐੱਸ ਟੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਚਾਰ ਮੁਲਜ਼ਮ ਫਰਾਰ ਹਨ ਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’ ਚੌਧਰੀ ਨੇ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਦੇ ਪੁੱਤਰ ਪਵਨ ਪਾਂਡੇ ਨੇ ਉਸ ’ਤੇ ਪਿਸ਼ਾਬ ਕੀਤਾ, ਉਸ ਨੂੰ ਜਾਤੀਸੂਚਕ ਸ਼ਬਦ ਕਹੇ ਤੇ ਪੁਲੀਸ ਨਾਲ ਸੰਪਰਕ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। -ਪੀਟੀਆਈ
Advertisement
Advertisement