ਮੱਧ ਪ੍ਰਦੇਸ਼: 10 ਨਕਸਲੀਆਂ ਵੱਲੋਂ ਹਥਿਆਰਾਂ ਸਣੇ ਆਤਮ ਸਮਰਪਣ
ਨਕਸਲੀਆਂ ’ਤੇ 2.36 ਕਰੋੜ ਰੁਪਏ ਦਾ ਰੱਖਿਆ ਸੀ ਇਨਾਮ
Advertisement
ਇੱਥੇ ਦਸ ਕੱਟੜ ਨਕਸਲੀਆਂ ਨੇ ਅੱਜ ਸ਼ਾਮ ਵੇਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਸਾਹਮਣੇ ਆਤਮ ਸਮਰਪਣ ਕੀਤਾ। ਇਨ੍ਹਾਂ ਨਕਸਲੀਆਂ ’ਤੇ ਕੁੱਲ 2.36 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਮੁੱਖ ਮੰਤਰੀ ਨੇ ਇਨ੍ਹਾਂ ਦੇ ਆਤਮ ਸਮਰਪਣ ਤੋਂ ਬਾਅਦ ਕਿਹਾ, ‘ਡਿੰਡੋਰੀ ਅਤੇ ਮੰਡਲਾ ਹੁਣ ਨਕਸਲੀ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹਨ। ਜਨਵਰੀ ਤੋਂ ਬਾਲਾਘਾਟ ਵਿੱਚ ਇੱਕ ਸੰਪੂਰਨ ਨਕਸਲੀ ਖਾਤਮੇ ਦੀ ਮੁਹਿੰਮ ਸ਼ੁਰੂ ਹੋਵੇਗੀ। ਮੁੱਖ ਧਾਰਾ ਵਿੱਚ ਵਾਪਸ ਆਉਣ ਵਾਲਿਆਂ ਨੂੰ 15 ਸਾਲਾਂ ਲਈ ਪੁਨਰਵਾਸ ਪੈਕੇਜ ਮਿਲੇਗਾ, ਜਦੋਂ ਕਿ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
Advertisement
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਕੋਲੋਂ ਏਕੇ-47 ਅਤੇ ਇਨਸਾਸ ਰਾਈਫਲਾਂ ਤੇ ਹੋਰ ਹਥਿਆਰ ਬਰਾਮਦ ਹੋਏ ਹਨ। ਮੁੱਖ ਮੰਤਰੀ ਯਾਦਵ ਨੇ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਸੰਵਿਧਾਨ ਦੀਆਂ ਕਾਪੀਆਂ ਸੌਂਪੀਆਂ।
Advertisement
