ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੈਕਰੌਂ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪੱਕੀ ਸੀਟ ਲਈ ਭਾਰਤ ਦੀ ਹਮਾਇਤ

ਯੂਐਨ ਆਮ ਸਭਾ ਨੂੰ ਸੰਬੋਧਨ ਕਰਦਿਆਂ ਸੁਰੱਖਿਆ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਵਧਾਏ ਜਾਣ ’ਤੇ ਦਿੱਤਾ ਜ਼ੋਰ
ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਆਮ ਸਭਾ ਦੇ 79ਵੀਂ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ। -ਫੋਟੋ: ਰਾਇਟਰਜ਼
Advertisement

ਨਿਊੁਯਾਰਕ, 26 ਸਤੰਬਰ

United Nations Security Council: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸੰਯੁਕਤ ਰਾਸ਼ਟਰ (ਯੂਐਨ) ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ ਦੀ ਪੱਕੀ ਮੈਂਬਰੀ ਦੀ ਹਮਾਇਤ ਕੀਤੀ ਹੈ ਅਤੇ ਨਾਲ ਹੀ ਯੂਐਨ ਦੀ ਇਸ ਤਾਕਤਵਰ ਸੰਸਥਾ ਦੇ ਮੈਂਬਰਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ।

Advertisement

ਇਥੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਨ ਕਰਦਿਆਂ ਮੈਕਰੌਂ ਨੇ ਕਿਹਾ, ‘‘ਇਸ ਸਮੇਂ ਸਾਡੀ ਸਲਾਮਤੀ ਕੌਂਸਲ ਰੁਕੀ ਹੋਈ ਹੈ। ਸਾਨੂੰ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ ਬਣਾਉਣ ਦੀ ਲੋੜ ਹੈ।’’ ਗ਼ੌਰਤਲਬ ਹੈ ਕਿ ਫਰਾਂਸ ਖ਼ੁਦ ਸਲਾਮਤੀ ਕੌਂਸਲ ਦਾ ਪੱਕਾ ਮੈਂਬਰ ਹੈ।

ਉਨ੍ਹਾਂ ਕਿਹਾ, ‘‘ਇਸੇ ਕਾਰਨ ਫਰਾਂਸ ਚਹੁੰਦਾ ਹੈ ਕਿ ਸੁਰੱਖਿਆ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਵਧਾਈ ਜਾਵੇ। ਜਰਮਨੀ, ਜਪਾਨ, ਭਾਰਤ ਅਤੇ ਬਰਾਜ਼ੀਲ ਨੂੰ ਇਸ ਦੇ ਪੱਕੇ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ, ਨਾਲ ਹੀ ਅਫ਼ਰੀਕਾ ਤੋਂ ਵੀ ਉਸ ਦੀ ਚੋਣ ਮੁਤਾਬਕ ਦੋ ਮੈਂਬਰ ਇਸ ਵਿਚ ਲਏ ਜਾਣੇ ਚਾਹੀਦੇ ਹਨ।’’

ਭਾਰਤ ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਵਿਚ ਚਿਰੋਕਣੇ ਲਟਕ ਰਹੇ ਸੁਧਾਰਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤੇ ਜਾਣ ਦੀ ਲੋੜ ਉਤੇ ਮੋਹਰੀ ਹੋ ਕੇ ਜ਼ੋਰ ਦਿੰਦਾ ਆ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਸਲਾਮਤੀ ਕੌਂਸਲ ਦਾ ਪੱਕਾ ਮੈਂਬਰ ਬਣਨ ਲਈ ਪੂਰੀ ਤਰ੍ਹਾਂ ਹੱਕਦਾਰ ਹੈ। ਇਸ ਦਾ ਇਹ ਵੀ ਕਹਿਣਾ ਹੈ ਕਿ 1945 ਵਿਚ ਬਣਾਈ ਗਈ 15 ਮੈਂਬਰੀ ਕੌਂਸਲ 21ਵੀਂ ਸਦੀ ਵਿਚ ਆਪਣੇ ਮਕਸਦ ਲਈ ਢੁਕਵੀਂ ਨਹੀਂ ਹੈ ਅਤੇ ਇਹ ਸਮਕਾਲੀ ਭੂ-ਸਿਆਸੀ ਹਕੀਕਤਾਂ ਦਾ ਪ੍ਰਗਟਾਵਾ ਨਹੀਂ ਕਰਦੀ। -ਪੀਟੀਆਈ

Advertisement

Related News