ਲਖਨਊ ਇਮਾਰਤ ਹਾਦਸਾ: ਤਿੰਨ ਹੋਰ ਲਾਸ਼ਾਂ ਮਿਲੀਆਂ, ਮ੍ਰਿਤਕਾਂ ਦੀ ਗਿਣਤੀ ਵਧ ਕੇ 8 ਹੋਈ
ਲਖਨਊ, 8 ਸਤੰਬਰ Lucknow building collapse: ਲਖਨਊ ’ਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਚਾਅ ਕਰਮੀਆਂ ਨੂੰ ਮਲਬੇ ’ਚੋਂ ਤਿੰਨ ਹੋਰ ਲਾਸ਼ਾਂ ਮਿਲੀਆਂ ਹਨ। ਸਥਾਨਕ ਦੇ ਟਰਾਂਸਪੋਰਟ ਨਗਰ...
Advertisement
ਲਖਨਊ, 8 ਸਤੰਬਰ
Lucknow building collapse: ਲਖਨਊ ’ਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਚਾਅ ਕਰਮੀਆਂ ਨੂੰ ਮਲਬੇ ’ਚੋਂ ਤਿੰਨ ਹੋਰ ਲਾਸ਼ਾਂ ਮਿਲੀਆਂ ਹਨ। ਸਥਾਨਕ ਦੇ ਟਰਾਂਸਪੋਰਟ ਨਗਰ ਇਲਾਕੇ ਵਿੱਚ ਸ਼ਨਿਚਵਾਰ ਸ਼ਾਮ ਤਿੰਨ ਮੰਜ਼ਿਲਾ ਇਮਾਰਤ ਦਾ ਗੁਦਾਮ ਅਤੇ ਇੱਕ ਮੋਟਰ ਵਰਕਸ਼ਾਪ ਢਹਿ ਜਾਣ ਕਾਰਨ 28 ਵਿਅਕਤੀ ਜ਼ਖਮੀ ਹੋ ਗਏ ਸਨ। ਰਾਹਤ ਕਮਿਸ਼ਨਰ ਜੀਐੱਸ ਨਵੀਨ ਨੇ ਦੱਸਿਆ ਕਿ ਰਾਜ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐਫ) ਨੇ ਬਚਾਅ ਕਾਰਜ ਦੌਰਾਨ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਪਛਾਣ ਰਾਜ ਕਿਸ਼ੋਰ (27), ਰੁਦਰ ਯਾਦਵ (24) ਅਤੇ ਜਗਰੂਪ ਸਿੰਘ (35) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਹਤ ਕਾਰਜ ਹਾਲੇ ਵੀ ਚੱਲ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਯਕੀਨੀ ਬਣਾਉਣ ’ਤੇ ਧਿਆਨ ਦੇ ਰਹੇ ਹਨ ਕਿ ਮਲਬੇ ਹੇਠ ਕੋਈ ਹੋਰ ਫਸਿਆ ਨਾ ਹੋਵੇ। -ਪੀਟੀਆਈ
Advertisement
Advertisement