ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Lotus beds reappear in J-K's ਵੂਲਾਰ ਝੀਲ ’ਚ ਤਿੰਨ ਦਹਾਕਿਆਂ ਬਾਅਦ ਕਮਲ ਖਿੜੇ

1992 ’ਚ ਹੜ੍ਹ ਆਉਣ ਕਾਰਨ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਝੀਲ ’ਚ ਗਾਰ ਜਮ੍ਹਾ ਹੋ ਗਈ ਸੀ
Advertisement

ਬਾਂਦੀਪੋਰਾ (ਜੰਮੂ-ਕਸ਼ਮੀਰ), 12 ਜੁਲਾਈ

Lotus beds reappear in J-K's Wular Lake after 3 decades ਉੱਤਰੀ ਕਸ਼ਮੀਰ ਦੀ ਵੁਲਾਰ ਝੀਲ ਵਿਚ ਲਗਭਗ ਤਿੰਨ ਦਹਾਕਿਆਂ ਬਾਅਦ ਇੱਕ ਵਾਰ ਫਿਰ ਕਮਲ ਦੇ ਫੁੱਲ ਖਿੜੇ ਹਨ। ਇੱਥੇ 1992 ਵਿੱਚ ਵਿਨਾਸ਼ਕਾਰੀ ਹੜ੍ਹ ਆਏ ਸਨ ਜਿਸ ਤੋਂ ਬਾਅਦ ਇਸ ਖੇਤਰ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਇਸ ਖੇਤਰ ਨੂੰ ਵਾਤਾਵਰਨ ਪੱਖੀ, ਫਸਲਾਂ ਤੇ ਫੁੱਲਾਂ ਲਈ ਅਨੁਕੂਲ ਬਣਾਉਣ ਲਈ ਯਤਨ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਤਿੰਨ ਦਹਾਕਿਆਂ ਬਾਅਦ ਕਮਲ ਖਿੜ੍ਹੇ ਹਨ। ਇੱਥੋਂ ਦੇ ਨਿਵਾਸੀ ਅਬਦੁਲ ਹਮੀਦ ਨੇ ਦੱਸਿਆ ਕਿ ਗੁਲਾਬੀ ਕਮਲਾਂ ਦਾ ਖਿੜਨਾ ਨਾ ਸਿਰਫ਼ ਵਾਤਾਵਰਨ ਲਈ ਸਗੋਂ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਲਈ ਵੀ ਮਹੱਤਵਪੂਰਨ ਹੈ। ਇਹ ਝੀਲ 200 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਥੇ ਇੰਨੇ ਸਮੇਂ ਬਾਅਦ ਕਮਲ ਦੇ ਫੁੱਲ ਖਿੜਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਝੀਲ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ।

Advertisement

ਉਨ੍ਹਾਂ ਕਿਹਾ ਕਿ ਪਹਿਲਾਂ ਸਥਾਨਕ ਲੋਕਾਂ ਨੇ ਝੀਲ ਵਿੱਚ ਕਮਲ ਉਗਾਉਣ ਦੇ ਕਈ ਯਤਨ ਕੀਤੇ ਪਰ ਸਭ ਵਿਅਰਥ ਗਏ। ਹਮੀਦ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ 1992 ਵਿੱਚ ਇੱਕ ਵਿਨਾਸ਼ਕਾਰੀ ਹੜ੍ਹ ਆਇਆ ਸੀ ਜਿਸ ਨੇ ਜੰਮੂ ਅਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਤੋਂ ਲਗਭਗ 70 ਕਿਲੋਮੀਟਰ ਦੂਰ ਸਥਿਤ ਵੂਲਾਰ ਝੀਲ ਦੇ ਈਕੋ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਸੀ। ਇਨ੍ਹਾਂ ਹੜ੍ਹਾਂ ਨੇ ਝੀਲ ਵਿੱਚ ਵੱਡੀ ਮਾਤਰਾ ਵਿੱਚ ਗਾਰਾ ਜਮ੍ਹਾ ਕਰ ਦਿੱਤਾ ਜਿਸ ਕਾਰਨ ਕਮਲ ਉਗ ਨਾ ਸਕੇ। ਇਸ ਤੋਂ ਬਾਅਦ ਵੂਲਾਰ ਸੰਭਾਲ ਅਤੇ ਪ੍ਰਬੰਧਨ ਅਥਾਰਟੀ ਨੇ ਇਸ ਖੇਤਰ ਦੀ ਸੰਭਾਲ ਲਈ ਯਤਨ ਕੀਤੇ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।

 

Advertisement