ਲੇਹ ਹਿੰਸਾ: ਹਿੰਸਾ ਨਾਲ ਸਬੰਧਤ ਸਬੂਤ ਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਮਿਲੇਗਾ 30 ਦਿਨਾਂ ਦਾ ਸਮਾਂ
Leh violence: Inquiry commission to allow 30 days for public submissions after notification ਲੇਹ ਹਿੰਸਾ ਦੀ ਤਿੰਨ ਮੈਂਬਰੀ ਨਿਆਂਇਕ ਜਾਂਚ ਦੀ ਅਗਵਾਈ ਕਰ ਰਹੇ ਸੁਪਰੀਮ ਕੋਰਟ ਦੇ ਇੱਕ ਸਾਬਕਾ ਜੱਜ ਨੇ ਕਿਹਾ ਕਿ ਉਹ ਲੋਕਾਂ ਨੂੰ 24 ਸਤੰਬਰ ਦੀ ਘਟਨਾ ਨਾਲ ਸਬੰਧਤ ਸਬੂਤ ਅਤੇ ਜਾਣਕਾਰੀ ਦੇਣ ਲਈ 30 ਦਿਨਾਂ ਦਾ ਸਮਾਂ ਦੇਣਗੇ। ਜ਼ਿਕਰਯੋਗ ਹੈ ਕਿ ਲੇਹ ਹਿੰਸਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ।
ਜਸਟਿਸ (ਸੇਵਾਮੁਕਤ) ਬੀ.ਐਸ. ਚੌਹਾਨ ਨੇ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਜਾਂਚ ਕਮਿਸ਼ਨ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕਮਿਸ਼ਨ 10 ਦਸੰਬਰ ਤੋਂ ਜਾਂਚ ਕਰੇਗਾ। ਇਸ ਤੋਂ ਪਹਿਲਾਂ ਕੇਂਦਰ ਨੇ 17 ਅਕਤੂਬਰ ਨੂੰ ਨਿਆਂਇਕ ਜਾਂਚ ਕਰਨ ਦਾ ਐਲਾਨ ਕੀਤਾ ਸੀ। ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਹਨ ਸਿੰਘ ਪਰਿਹਾਰ ਨਿਆਂਇਕ ਸਕੱਤਰ ਵਜੋਂ ਕੰਮ ਕਰਨਗੇ, ਜਦੋਂ ਕਿ ਆਈਏਐਸ ਅਧਿਕਾਰੀ ਤੁਸ਼ਾਰ ਆਨੰਦ ਜਾਂਚ ਕਮਿਸ਼ਨ ਦੇ ਪ੍ਰਸ਼ਾਸਨਿਕ ਸਕੱਤਰ ਹੋਣਗੇ। ਪੀਟੀਆਈ
