ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੇਹ: ਕਰਫਿਊ ਵਿੱਚ ਚਾਰ ਘੰਟੇ ਦੀ ਢਿੱਲ

ਕਸਬੇ ਵਿੱਚ ਸਥਿਤੀ ਸ਼ਾਂਤਮਈ; ਸੁਰੱਖਿਆ ਬਲਾਂ ਨੇ ਗਸ਼ਤ ਵਧਾਈ
ਲੇਹ ਵਿੱਚ ਕਰਫਿਊ ’ਚ ਢਿੱਲ ਮਿਲਣ ਮਗਰੋਂ ਬਾਜ਼ਾਰ ਵਿਚੋੋਂ ਲੰਘਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਲੱਦਾਖ ਦੇ ਹਿੰਸਾ ਪ੍ਰਭਾਵਿਤ ਲੇਹ ਕਸਬੇ ’ਚ ਕਰਫਿਊ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਹਾਲਾਂਕਿ ਅੱਜ ਦੁਪਹਿਰ ਬਾਅਦ ਪਾਬੰਦੀਆਂ ’ਚ ਪੜਾਅਵਾਰ ਕੁਝ ਘੰਟਿਆਂ ਲਈ ਢਿੱਲ ਦਿੱੱਤੀ ਗਈ, ਜਿਸ ਨਾਲ ਆਮ ਵਰਤੋਂ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਅੱਗੇ ਲਾਈਨਾਂ ’ਚ ਖੜ੍ਹੇ ਲੋਕਾਂ ਨੂੰ ਰਾਹਤ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਲੰਘੇ ਦਿਨ ਜਲਵਾਯੂ ਪੱਖੀ ਕਾਰਕੁਨ ਸੋਨਮ ਵਾਂਗਚੁੱਕ ਨੂੰ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਤਹਿਤ ਹਿਰਾਸਤ ’ਚ ਲਏ ਜਾਣ ਮਗਰੋਂ ਪੁਲੀਸ ਤੇ ਨੀਮ ਫੌਜੀ ਬਲਾਂ ਨੇ ਗਸ਼ਤ ਤੇ ਜਾਂਚ ਤੇਜ਼ ਕਰ ਦਿੱਤੀ ਹੈ। ਲੱਦਾਖ ਦੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀ ਜੀ ਪੀ) ਐੱਸ ਡੀ ਸਿੰਘ ਜਾਮਵਾਲ ਨੇ ਕਿਹਾ ਕਿ ਕਰਫਿਊ ’ਚ ਕੁੱਲ ਚਾਰ ਘੰਟਿਆਂ ਦੀ ਢਿੱਲ ਦਿੱਤੀ ਗਈ। ਪੁਰਾਣੇ ਸ਼ਹਿਰ ਦੇ ਇਲਾਕੇ ’ਚ ਪਹਿਲੇ ਪੜਾਅ ’ਚ ਦੁਪਹਿਰ ਬਾਅਦ 1 ਤੋਂ 3 ਵਜੇ ਤੱਕ ਦੋ ਘੰਟੇ ਤੇ ਫਿਰ ਨਵੇਂ ਇਲਾਕਿਆਂ ’ਚ 3.30 ਵਜੇ ਤੋਂ ਸ਼ਾਮ 5.30 ਵਜੇ ਤੱਕ ਦੋ ਘੰਟੇ ਦੀ ਢਿੱਲ ਦਿੱਤੀ ਗਈ। ਲੱਦਾਖ ਨੂੰ ਰਾਜ ਦਾ ਦਰਜਾ ਦੇਣ ਤੇ ਛੇਵੀਂ ਸੂਚੀ ਦੇ ਵਿਸਤਾਰ ਦੀ ਮੰਗ ’ਤੇ ਕੇਂਦਰ ਨਾਲ ਗੱਲਬਾਤ ਅੱਗੇ ਵਧਾਉਣ ਲਈ ਲੇਹ ਅਪੈਕਸ ਬਾਡੀ (ਐੱਲ ਏ ਬੀ) ਵੱਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹਿੰਸਾ ਭੜਕਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਤੇ 90 ਜ਼ਖ਼ਮੀ ਹੋਣ ਮਗਰੋਂ ਬੁੱਧਵਾਰ ਸ਼ਾਮ ਨੂੰ ਕਰਫਿਊ ਲਾਇਆ ਗਿਆ ਸੀ।

ਉਪ ਰਾਜਪਾਲ ਕਵਿੰਦਰ ਗੁਪਤਾ ਨੇ ਰਾਜ ਭਵਨ ’ਚ ਉੱਚ ਸੁਰੱਖਿਆ ਨਜ਼ਰਸਾਨੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ਮਗਰੋਂ ਪਾਬੰਦੀਆਂ ’ਚ ਢਿੱਲ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਕਰਫਿਊ ’ਚ ਢਿੱਲ ਦਾ ਐਲਾਨ ਦੇ ਕਰਨ ਤੇ ਤੁਰੰਤ ਮਗਰੋਂ ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਖੁੱਲ੍ਹ ਗਈਆਂ ਜਿਨ੍ਹਾਂ ’ਤੇ ਭਾਰੀ ਭੀੜ ਜਮ੍ਹਾਂ ਹੋ ਗਈ। ਹਿੰਸਾ ’ਚ ਮਾਰੇ ਗਏ ਚਾਰ ਵਿਅਕਤੀਆਂ ਦੀ ਅੰਤਿਮ ਰਸਮਾਂ ’ਚ ਲੋਕਾਂ ਦੀ ਸ਼ਮੂਲੀਅਤ ਸਬੰਧੀ ਡੀ ਜੀ ਪੀ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅੰਤਿਮ ਰਸਮਾਂ ’ਚ ਸ਼ਾਮਲ ਹੋਣ ’ਚ ਮਦਦ ਕਰਨ ਵਾਸਤੇ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਤਿਮ ਰਸਮਾਂ ਦੌਰਾਨ ਅਸੀਂ ਕੋਈ ਪ੍ਰੇਸ਼ਾਨੀ ਨਹੀਂ ਚਾਹੁੰਦੇ।

Advertisement

ਵਾਂਗਚੁਕ ਦੀ ਗ੍ਰਿਫ਼ਤਾਰੀ ਨਾਲ ਸ਼ਾਂਤੀ ਬਹਾਲੀ ਬਾਰੇ ਸੋਚਣਾ ਗਲਤ: ਕਾਂਗਰਸ

ਲੇਹ: ਕਾਂਗਰਸ ਦੀ ਲੱਦਾਖ ਇਕਾਈ ਨੇ ਅੱਜ ਕਿਹਾ ਕਿ ਸੋਨਮ ਵਾਂਗਚੁੱਕ ਖ਼ਿਲਾਫ਼ ਜਿੰਨਾ ਮਰਜ਼ੀ ਨਾਂਹਪੱਖੀ ਪ੍ਰਚਾਰ ਕੀਤਾ ਜਾਵੇ ਅਤੇ ਝੂਠੇ ਦੋਸ਼ ਲਾ ਲਏ ਜਾਣ ਪਰ ਸਥਾਨਕ ਲੋਕ ਇਸ ’ਤੇ ਯਕੀਨ ਨਹੀਂ ਕਰਨਗੇ। ਪਾਰਟੀ ਨੇ ਇਹ ਵੀ ਆਖਿਆ ਕਿ ਜਲਵਾਯੂ ਪੱਖੀ ਕਾਰਕੁਨ ਵਾਂਗਚੁਕ ਲੱਦਾਖ ਅੰਦੋਲਨ ਦਾ ਮੁੱਖ ਚਿਹਰਾ ਬਣ ਚੁੱਕੇ ਹਨ। ਕਾਂਗਰਸ ਨੇ ਆਖਿਆ ਕਿ ਜੇ ਸਰਕਾਰ ਦਾ ਇਹ ਮੰਨਣਾ ਹੈ ਕਿ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਨਾਲ ਇਲਾਕੇ ’ਚ ਸ਼ਾਂਤੀ ਤੇ ਸਦਭਾਵਨਾ ਬਹਾਲ ਕਰਨ ’ਚ ਮਦਦ ਮਿਲੇਗੀ, ਤਾਂ ਉਹ ਵੱਡੀ ਗਲਤੀ ਕਰ ਰਹੀ ਹੈ। ਲੱਦਾਖ ਕਾਂਗਰਸ ਦੇ ਪ੍ਰਧਾਨ ਨਵਾਂਗ ਰਿਗਜ਼ਿਨ ਜ਼ੋਰਾ ਨੇ ਕਿਹਾ, ‘‘ਕਾਂਗਰਸ, ਉੱਘੇ ਕਾਰਕੁਨ ਦੀ ਅਢੁੱਕਵੀਂ ਗ੍ਰਿਫ਼ਤਾਰੀ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਦਾ ਇੱਕ ਹੀ ਦੋਸ਼ ਸੀ ਕਿ ਉਨ੍ਹਾਂ ਨੇ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਵਿੱਚ ਸ਼ਾਮਲ ਕਰਨ ਦੇ ਭਾਜਪਾ ਦੇ ਚੋਣ ਵਾਅਦੇ ਲਈ ਉਸ ਨੂੰ ਜਵਾਬਦੇਹ ਠਹਿਰਾਇਆ।’’ ਜ਼ੋਰਾ ਨੇ ਕਿਹਾ ਕਿ ਵਾਂਗਚੁਕ ਨੇ ਮਹਾਤਮਾ ਗਾਂਧੀ ਦੇ ਰਾਹ ’ਤੇ ਚੱਲਦਿਆਂ ਲੰਘੇ ਪੰਜ ਸਾਲਾਂ ’ਚ ਸੱਤਿਆਗ੍ਰਹਿ, ਭੁੱਖ ਹੜਤਾਲ ਤੇ ਪੈਦਲ ਯਾਤਰਾਵਾਂ ਕੀਤੀਆਂ ਹਨ। -ਪੀਟੀਆਈ

Advertisement
Show comments