ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੇਤਲੀ ਦੇ ਭਰਾ ਨੂੰ ਕਾਨੂੰਨੀ ਮਦਦ ਦਾ ਨਿਰਦੇਸ਼

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਦਾਕਾਰਾ ਸੇਲੀਨਾ ਜੇਤਲੀ ਦੇ ਭਰਾ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਕਾਨੂੰਨੀ ਸਹਾਇਤਾ ਦੇਣ ਲਈ ਕਦਮ ਚੁੱਕਣ। ਸੇਲੀਨਾ ਦੇ ਭਰਾ ਨੂੰ ਸਾਲ ਪਹਿਲਾਂ ਹਿਰਾਸਤ ’ਚ...
Advertisement

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਦਾਕਾਰਾ ਸੇਲੀਨਾ ਜੇਤਲੀ ਦੇ ਭਰਾ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਕਾਨੂੰਨੀ ਸਹਾਇਤਾ ਦੇਣ ਲਈ ਕਦਮ ਚੁੱਕਣ। ਸੇਲੀਨਾ ਦੇ ਭਰਾ ਨੂੰ ਸਾਲ ਪਹਿਲਾਂ ਹਿਰਾਸਤ ’ਚ ਲਿਆ ਗਿਆ ਸੀ। ਸੇਲੀਨਾ ਨੇ ਆਪਣੇ ਭਰਾ ਲਈ ਕਾਨੂੰਨੀ ਨੁਮਾਇੰਦਗੀ ਦੀ ਅਪੀਲ ਕੀਤੀ ਸੀ। -ਪੀਟੀਆਈ

ਤਕਨੀਕੀ ਨੁਕਸ ਮਗਰੋਂ ਜਹਾਜ਼ ਉਤਾਰਿਆ

ਨਵੀਂ ਦਿੱਲੀ: ਸਾਂ ਫਰਾਂਸਿਸਕੋ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਨੁਕਸ ਕਾਰਨ ਮੰਗੋਲੀਆ ਦੇ ਊਲਾਨਬਾਤਾਰ ’ਚ ਉਤਾਰਿਆ ਗਿਆ। ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

ਯੂ ਪੀ ਆਈ ਰਾਹੀਂ 27.28 ਲੱਖ ਕਰੋੜ ਦਾ ਲੈਣ-ਦੇਣ

ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਮੌਕੇ ਖ਼ਰੀਦਦਾਰੀ ਵਧਣ ਕਾਰਨ ਸਾਂਝੀ ਅਦਾਇਗੀ ਪ੍ਰਣਾਲੀ (ਯੂ ਪੀ ਆਈ) ਰਾਹੀਂ ਰਿਕਾਰਡ ਲੈਣ-ਦੇਣ ਹੋਇਆ। ਅਕਤੂਬਰ ਮਹੀਨੇ ਕੁੱਲ 20.7 ਅਰਬ ਯੂ ਪੀ ਆਈ ਲੈਣ-ਦੇਣ ਹੋਇਆ ਜਿਸ ਦੀ ਕੀਮਤ 27.28 ਲੱਖ ਕਰੋੜ ਰੁਪਏ ਰਹੀ। ਇਹ ਅੰਕੜੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਹਨ। ਮਈ 2025 ਵਿੱਚ 25.14 ਲੱਖ ਕਰੋੜ ਰੁਪਏ ਦਾ ਰਿਕਾਰਡ ਲੈਣ-ਦੇਣ ਹੋਇਆ ਸੀ। -ਪੀਟੀਆਈ

ਜੇ ਈ ਈ-ਮੇਨ ਪ੍ਰੀਖਿਆ ’ਚ ਕੈਲਕੁਲੇਟਰ ਦੀ ਮਨਾਹੀ

ਨਵੀਂ ਦਿੱਲੀ: ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਨੇ ਸਪੱਸ਼ਟ ਕੀਤਾ ਕਿ ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ ‘ਜੇ ਈ ਈ -ਮੇਨ’ ਵਿੱਚ ਕੈਲਕੁਲੇਟਰ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰੀਖਿਆ (2026) ਦਾ ਪਹਿਲਾ ਗੇੜ 21 ਤੋਂ 30 ਜਨਵਰੀ ਤੱਕ ਅਤੇ ਦੂਜਾ ਗੇੜ ਪਹਿਲੀ ਤੋਂ 10 ਅਪਰੈਲ ਤੱਕ ਹੋਵੇਗਾ। -ਪੀਟੀਆਈ

ਗੋਲੀ ਲੱਗਣ ਕਾਰਨ ਜਵਾਨ ਦੀ ਮੌਤ

ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੈਂਪ ਅੰਦਰ ਕਥਿਤ ਤੌਰ ’ਤੇ ਫ਼ੌਜ ਦੇ ਜਵਾਨ ਦੀ ਸਰਵਿਸ ਰਾਈਫਲ ਗ਼ਲਤੀ ਨਾਲ ਚੱਲ ਗਈ ਜਿਸ ਵਿੱਚ ਉਸ ਦੀ ਮੌਤ ਹੋ ਗਈ। ਨਾਇਕ ਅਮਰਜੀਤ ਸਿੰਘ ਝੁਲਾਸ ਪਿੰਡ ਵਿੱਚ ਕੈਂਪ ਦੌਰਾਨ ਸੰਤਰੀ ਦੀ ਡਿਊਟੀ ਨਿਭਾਅ ਰਿਹਾ ਸੀ। -ਪੀਟੀਆਈ

ਮੈਕਸਿਕਨ ਮੇਅਰ ਦੀ ਹੱਤਿਆ

ਉਰੂਪੱਨ (ਮੈਕਸਿਕੋ): ਮੈਕਸਿਕੋ ਦੇ ਪੱਛਮੀ ਸੂਬੇ ਮੀਚੋਓਕਾਨ ਦੇ ਮੇਅਰ ਕਾਰਲੋਸ ਅਲਬਰਟੋ ਮੰਜੋ ਰੌਡਰਿਗਜ਼ ਦੀ ‘ਡੇਅ ਆਫ ਦਿ ਡੈੱਡ’ ਸਮਾਰੋਹ ਮੌਕੇ ਇਕੱਠੇ ਹੋਏ ਦਰਜਨਾਂ ਲੋਕਾਂ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੈਕਸਿਕੋ ਵਿੱਚ ਸਥਾਨਕ ਸਿਆਸਤਦਾਆਂ ’ਤੇ ਅਜਿਹੇ ਹਮਲੇ ਆਮ ਹਨ। ਹਮਲੇ ਵਿੱਚ ਇੱਕ ਕੌਂਸਲਰ ਅਤੇ ਅੰਗ ਰੱਖਿਅਕ ਵੀ ਜ਼ਖ਼ਮੀ ਹੋਏ ਹਨ। ਫੈਡਰਲ ਸਕਿਉਰਿਟੀ ਸਕੱਤਰ ਉਮਰ ਗਾਰਸੀਆ ਹਾਰਫੁਚ ਨੇ ਦੱਸਿਆ ਕਿ ਹਮਲਾਵਰ ਮੌਕੇ ’ਤੇ ਹੀ ਮਾਰਿਆ ਗਿਆ। -ਏਪੀ

ਸ੍ਰੀਲੰਕਾ ’ਚ 35 ਭਾਰਤੀ ਮਛੇਰੇ ਗ੍ਰਿਫ਼ਤਾਰ

ਕੋਲੰਬੋ: ਸ੍ਰੀਲੰਕਾ ਦੀ ਜਲ ਸੈਨਾ ਨੇ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ ਘੱਟੋ-ਘੱਟ 35 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀਆਂ ਚਾਰ ਕਿਸ਼ਤੀਆਂ ਜ਼ਬਤ ਕਰ ਲਈਆਂ। ਇਹ ਗ੍ਰਿਫ਼ਤਾਰੀਆਂ ਉੱਤਰੀ ਜਾਫਨਾ ਜ਼ਿਲ੍ਹੇ ਦੇ ਕੰਕਸੰਥੁਰਾਈ ਇਲਾਕੇ ਨੇੜੇ ਸ੍ਰੀਲੰਕਾ ਦੇ ਜਲ ਖੇਤਰ ’ਚੋਂ ਕੀਤੀਆਂ ਗਈਆਂ ਹਨ। ਮਛੇਰਿਆਂ ਦੇ ਮੁੱਦੇ ’ਤੇ ਭਾਰਤ ਤੇ ਸ੍ਰੀਲੰਕਾ ਵਿਚਕਾਰ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। -ਪੀਟੀਆਈ

ਹਿੰਦੂ ਲੜਕੀ ਪਰਿਵਾਰ ਨਾਲ ਮਿਲਵਾਈ

ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ਦੀ ਅਦਾਲਤ ਦੇ ਹੁਕਮਾਂ ਮਗਰੋਂ ਉਹ ਹਿੰਦੂ ਲੜਕੀ ਪਰਿਵਾਰ ਕੋਲ ਪਹੁੰਚਾ ਦਿੱਤੀ ਗਈ ਹੈ ਜਿਸ ਨੂੰ ਅਗਵਾ ਕਰਨ ਮਗਰੋਂ ਧਰਮ ਤਬਦੀਲ ਕਰ ਕੇ ਬਜ਼ੁਰਗ ਮੁਸਲਿਮ ਨਾਲ ਵਿਆਹ ਦਿੱਤਾ ਗਿਆ ਸੀ। ਕਰਾਚੀ ਤੋਂ ਤਕਰੀਬਨ 310 ਕਿਲੋਮੀਟਰ ਪੂਰਬ ’ਚ ਸਥਿਤ ਉਮਰਕੋਟ ਦੀ ਅਦਾਲਤ ਨੇ ਸੁਨੀਤਾ ਕੁਮਾਰੀ ਮਹਾਰਾਜ ਨੂੰ ਲੰਘੇ ਸ਼ਨਿਚਰਵਾਰ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਹੁਕਮ ਦਿੱਤਾ। -ਪੀਟੀਆਈ

Advertisement
Show comments