ਭਾਰਤ-ਚੀਨ ਸਬੰਧਾਂ ਵਿੱਚ ਨਵੀਂ ਸਫ਼ਲਤਾ ਦਾ ਖੱਬੇ ਪੱਖੀਆਂ ਵੱਲੋਂ ਸਵਾਗਤ
ਖੱਬੇ ਪੱਖੀ ਪਾਰਟੀਆਂ ਨੇ ਐੱਸਸੀਓ. ਸੰਮੇਲਨ ਦੇ ਸਾਈਡਲਾਈਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਭਾਰਤ-ਚੀਨ ਸਬੰਧਾਂ ਵਿੱਚ ਆਈ ਸਫ਼ਲਤਾ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਸੀ.ਪੀ.ਆਈ....
Advertisement
ਖੱਬੇ ਪੱਖੀ ਪਾਰਟੀਆਂ ਨੇ ਐੱਸਸੀਓ. ਸੰਮੇਲਨ ਦੇ ਸਾਈਡਲਾਈਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਭਾਰਤ-ਚੀਨ ਸਬੰਧਾਂ ਵਿੱਚ ਆਈ ਸਫ਼ਲਤਾ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਸੀ.ਪੀ.ਆਈ. ਨੇ ਮੋਦੀ ਅਤੇ ਸ਼ੀ ਵਿਚਕਾਰ ਹੋਈ ਬੈਠਕ ਦੇ ‘ਸਕਾਰਾਤਮਕ ਨਤੀਜੇ’ ਦਾ ਸਵਾਗਤ ਕੀਤਾ।
ਬਿਆਨ ਵਿੱਚ ਕਿਹਾ ਗਿਆ ਹੈ, ‘‘ਕਮਿਊਨਿਸਟ ਪਾਰਟੀ ਆਫ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬੈਠਕ ਦੇ ਸਕਾਰਾਤਮਕ ਨਤੀਜੇ ਦਾ ਸਵਾਗਤ ਕਰਦੀ ਹੈ। ਦੁਨੀਆ ਦੀਆਂ ਦੋ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਭਾਰਤ ਅਤੇ ਚੀਨ ਦੇ ਆਗੂਆਂ ਵਿਚਕਾਰ ਇਹ ਗੱਲਬਾਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਾਡੇ ਦੇਸ਼ਾਂ ਦਾ ਭਵਿੱਖ ਸਾਥੀ ਬਣਨਾ ਹੈ, ਵਿਰੋਧੀ ਨਹੀਂ।’’
ਪਾਰਟੀ ਨੇ ਕਿਹਾ ਕਿ ਇਹ ਗੱਲਬਾਤ ਸਾਰੇ ਪੱਧਰਾਂ - ਸਿਆਸੀ, ਆਰਥਿਕ, ਸੱਭਿਆਚਾਰਕ ਅਤੇ ਲੋਕ-ਦਰ-ਲੋਕ - ’ਤੇ ਬਿਹਤਰ ਸਮਝ ਵੱਲ ਵਧਣ ਦੀ ਵਚਨਬੱਧਤਾ ਦਾ ਸੰਕੇਤ ਦਿੰਦੀ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ, ‘‘ਅਜਿਹਾ ਸਹਿਯੋਗ ਨਾ ਸਿਰਫ਼ ਸਾਡੇ ਦੋਵਾਂ ਦੇਸ਼ਾਂ ਲਈ, ਬਲਕਿ ਗਲੋਬਲ ਸਾਊਥ ਦੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਬਹੁ-ਧਰੁਵੀ ਸੰਸਾਰ ਨੂੰ ਅੱਗੇ ਵਧਾਉਣ ਲਈ ਵੀ ਬਹੁਤ ਮਹੱਤਵਪੂਰਨ ਹੈ।’’
Advertisement
Advertisement