ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਰਮਿੰਦਰ ਦੀਆਂ ਅਸਥੀਆਂ ਜਲ ਪ੍ਰਵਾਹ

ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ਵਿੱਚ ਹਰਿ ਕੀ ਪੌੜੀ ’ਤੇ ਗੰਗਾ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਪਰਿਵਾਰਕ ਪੰਡਿਤ ਸੰਦੀਪ ਪਰਾਸ਼ਰ ਸ਼ਰੋਤਰੀਆ ਨੇ ਦੱਸਿਆ ਕਿ ਇਹ ਰਸਮਾਂ ਮੀਡੀਆ ਅਤੇ ਆਮ ਲੋਕਾਂ ਤੋਂ ਬਿਲਕੁਲ ਗੁਪਤ ਰੱਖੀਆਂ ਗਈਆਂ ਸਨ। ਧਰਮਿੰਦਰ ਦੇ ਪੋਤੇ...
Advertisement

ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ਵਿੱਚ ਹਰਿ ਕੀ ਪੌੜੀ ’ਤੇ ਗੰਗਾ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਪਰਿਵਾਰਕ ਪੰਡਿਤ ਸੰਦੀਪ ਪਰਾਸ਼ਰ ਸ਼ਰੋਤਰੀਆ ਨੇ ਦੱਸਿਆ ਕਿ ਇਹ ਰਸਮਾਂ ਮੀਡੀਆ ਅਤੇ ਆਮ ਲੋਕਾਂ ਤੋਂ ਬਿਲਕੁਲ ਗੁਪਤ ਰੱਖੀਆਂ ਗਈਆਂ ਸਨ। ਧਰਮਿੰਦਰ ਦੇ ਪੋਤੇ ਅਤੇ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅਸਥੀ ਵਿਸਰਜਨ ਦੀਆਂ ਰਸਮਾਂ ਨਿਭਾਈਆਂ। ਪੰਡਿਤ ਅਨੁਸਾਰ ਸਨੀ ਦਿਓਲ ਖੁਦ ਇਹ ਰਸਮ ਕਰਨਾ ਚਾਹੁੰਦਾ ਸੀ, ਪਰ ਭੀੜ ਇਕੱਠੀ ਹੋਣ ਦੇ ਡਰੋਂ ਉਸ ਦੀ ਥਾਂ ਕਰਨ ਦਿਓਲ ਨੇ ਇਹ ਜ਼ਿੰਮੇਵਾਰੀ ਨਿਭਾਈ। ਸਨੀ ਅਤੇ ਬੌਬੀ ਦਿਓਲ ਬੀਤੇ ਦਿਨ ਹੀ ਹਰਿਦੁਆਰ ਪਹੁੰਚ ਗਏ ਸਨ ਪਰ ਇੱਕ ਰਿਸ਼ਤੇਦਾਰ ਨਾ ਪਹੁੰਚਣ ਕਾਰਨ ਪ੍ਰੋਗਰਾਮ ਇੱਕ ਦਿਨ ਲਈ ਮੁਲਤਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾ ਦੇ ‘ਹੀ-ਮੈਨ’ ਵਜੋਂ ਜਾਣੇ ਜਾਂਦੇ ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

Advertisement
Advertisement
Show comments