ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਨੂੰਨ ਮੰਤਰਾਲੇ ਨੇ ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੀਆਂ 4 ਸੀਟਾਂ ਖਾਲੀ ਹੋਣ ਦਾ ਕੀਤਾ ਐਲਾਨ

ਵਿਧਾਨ ਸਭਾ ਦੇ ਗਠਨ ਤੋਂ ਬਾਅਦ ਵਿਰੋਧੀ ਪਾਰਟੀਆਂ ਚਾਰ ਰਾਜ ਸਭਾ ਸੀਟਾਂ ’ਤੇ ਚੋਣਾਂ ਦੀ ਮੰਗ ਕਰ ਰਹੀਆਂ ਹਨ
ਸੰਕੇਤਕ ਤਸਵੀਰ।
Advertisement

ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਤੋਂ ਰਾਜ ਸਭਾ ਦੀਆਂ ਚਾਰ ਸੀਟਾਂ ਦੀਆਂ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ, ਜੋ ਫਰਵਰੀ 2021 ਵਿੱਚ ਗੁਲਾਮ ਨਬੀ ਆਜ਼ਾਦ ਅਤੇ ਤਿੰਨ ਹੋਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਹੋ ਗਈਆਂ ਸਨ।

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਕ ਵਿਭਾਗ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ ,“ਲੋਕ ਪ੍ਰਤੀਨਿਧਿਤਾ ਐਕਟ, 1951 (1951 ਦਾ 43) ਦੀ ਧਾਰਾ 10 ਦੇ ਤਹਿਤ, ਰਾਸ਼ਟਰਪਤੀ ਨੇ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਧਾਨਕ ਸਭਾ ਦੇ ਚੁਣੇ ਗਏ ਮੈਂਬਰਾਂ ਨੂੰ,ਉਕਤ ਐਕਟ ਅਤੇ ਉਸ ਦੇ ਅਧੀਨ ਬਣਾਏ ਗਏ ਨਿਯਮਾਂ ਅਤੇ ਹੁਕਮਾਂ ਦੇ ਅਨੁਸਾਰ ਉਹ ਸੀਟ ਭਰੀ ਜਾ ਸਕੇ ਜੋ 15 ਫ਼ਰਵਰੀ, 2021 ਨੂੰ ਸ਼੍ਰੀ ਗੁਲਾਮ ਨਬੀ ਆਜ਼ਾਦ ਅਤੇ ਸ਼੍ਰੀ ਨਜ਼ੀਰ ਅਹਿਮਦ ਲਾਵੇ, ਜੋ ਕਿ ਰਾਜ ਸਭਾ ਦੇ ਮੈਂਬਰ ਸਨ, ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ।”

Advertisement

ਰਾਜ ਸਭਾ ਮੈਂਬਰਾਂ ਮੀਰ ਮੁਹੰਮਦ ਫਯਾਜ਼ ਅਤੇ ਸ਼ਮਸ਼ੇਰ ਸਿੰਘ, ਜੋ 10 ਫਰਵਰੀ, 2021 ਨੂੰ ਸੇਵਾਮੁਕਤ ਹੋਏ ਸਨ, ਦੀ ਸੇਵਾਮੁਕਤੀ ਕਾਰਨ ਪੈਦਾ ਹੋਈਆਂ ਖਾਲੀ ਅਸਾਮੀਆਂ ਦੇ ਸੰਬੰਧ ਵਿੱਚ ਦੋ ਹੋਰ ਵੱਖ-ਵੱਖ ਪਰ ਇੱਕੋ ਜਿਹੀਆਂ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ।

ਜੰਮੂ ਅਤੇ ਕਸ਼ਮੀਰ ਵਿੱਚ ਜਦੋਂ ਇਹ ਅਸਾਮੀਆਂ ਖਾਲੀ ਹੋਈਆਂ ਸਨ, ਉਸ ਸਮੇਂ ਕੋਈ ਵਿਧਾਨ ਸਭਾ ਨਹੀਂ ਸੀ, ਇਸ ਲਈ ਚਾਰ ਸੀਟਾਂ ਲਈ ਚੋਣਾਂ ਨਹੀਂ ਹੋ ਸਕੀਆਂ।

ਪਿਛਲੇ ਸਾਲ ਵਿਧਾਨ ਸਭਾ ਦੇ ਗਠਨ ਤੋਂ ਬਾਅਦ ਵਿਰੋਧੀ ਪਾਰਟੀਆਂ ਚਾਰ ਰਾਜ ਸਭਾ ਸੀਟਾਂ ’ਤੇ ਚੋਣਾਂ ਦੀ ਮੰਗ ਕਰ ਰਹੀਆਂ ਹਨ। ਪਿਛਲੇ ਮਹੀਨੇ, ਚੋਣ ਕਮਿਸ਼ਨ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਦੀਆਂ ਚਾਰ ਰਾਜ ਸਭਾ ਸੀਟਾਂ ਲਈ ਚੋਣਾਂ 24 ਅਕਤੂਬਰ ਨੂੰ ਹੋਣਗੀਆਂ।

Advertisement
Tags :
Punjabi Tribune Latest NewsPunjabi Tribune Newsਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂ
Show comments