ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੌਕਰੀਆਂ ਮੰਗਦੇ ਨੌਜਵਾਨਾਂ ’ਤੇੇ ਲਾਠੀਚਾਰਜ ‘ਜ਼ੁਲਮ ਦੀ ਹੱਦ’: ਪ੍ਰਿਯੰਕਾ

ਕਾਂਗਰਸ ਐੱਮਪੀ ਨੇ ਬਿਹਾਰ ਪੁਲੀਸ ਦੀ ਕਾਰਵਾਈ ਲਈ ਭਾਜਪਾ ਨੂੰ ਭੰਡਿਆ
Advertisement

ਨਵੀਂ ਦਿੱਲੀ, 26 ਦਸੰਬਰ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਟਨਾ ਵਿਚ ਨੌਕਰੀਆਂ ਮੰਗਦੇ ਨੌਜਵਾਨਾਂ ਉੱਤੇ ਪੁਲੀਸ ਵੱਲੋਂ ਵਰ੍ਹਾਈਆਂ ਡਾਂਗਾਂ ਲਈ ਭਾਜਪਾ ਨੂੰ ਭੰਡਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਨਜ਼ਰ ਸਿਰਫ਼ ਆਪਣੀ ਕੁਰਸੀ ਬਚਾਉਣ ਉੱਤੇ ਹੈ ਅਤੇ ਜੋ ਕੋਈ ਵੀ ਰੁਜ਼ਗਾਰ ਮੰਗਦਾ ਹੈ ਉਸ ਨੂੰ ਦਬਾਇਆ ਜਾਂਦਾ ਹੈ। ਪ੍ਰਿਯੰਕਾ ਨੇ ਬਿਹਾਰ ਪੁਲੀਸ ਦੀ ਕਾਰਵਾਈ ਨੂੰ ‘ਜ਼ੁਲਮ ਦੀ ਹੱਦ’ ਦੱਸਿਆ। ਕਾਬਿਲੇਗੌਰ ਹੈ ਕਿ 13 ਦਸੰਬਰ ਨੂੰ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀਪੀਐੱਸਸੀ) ਵੱਲੋਂ ਲਈ ਸਾਂਝੀ ਪ੍ਰੀ-ਲਿਮਨਰੀ ਪ੍ਰੀਖਿਆ ਦੇ ਕਥਿਤ ਲੀਕ ਹੋਏ ਪ੍ਰਸ਼ਨ ਪੱਤਰ ਖਿਲਾਫ਼ ਬੁੱਧਵਾਰ ਨੂੰ ਪਟਨਾ ਵਿਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਬਿਹਾਰ ਪੁਲੀਸ ਨੇ ਨੌਕਰੀ ਮੰਗਦੇ ਨੌਜਵਾਨਾਂ ’ਤੇ ਲਾਠੀਆਂ ਵਰ੍ਹਾਈਆਂ ਸਨ। ਰੁਜ਼ਗਾਰ ਮੰਗਦੇ ਨੌਜਵਾਨਾਂ ਨੇ ਦਾਅਵਾ ਕੀਤਾ ਸੀ ਕਿ ਪੁਲੀਸ ਦੀ ਇਸ ਕਾਰਵਾਈ ’ਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ। ਹਾਲਾਂਕਿ ਸੀਨੀਅਰ ਅਧਿਕਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈੈ। ਪ੍ਰਿਯੰਕਾ ਗਾਂਧੀ ਨੇ ਆਪਣੇ ਵਟਸਐਪ ਚੈਨਲ ਉੱਤੇ ਹਿੰਦੀ ਵਿਚ ਇਕ ਪੋਸਟ ’ਚ ਕਿਹਾ, ‘‘ਹੱਥ ਜੋੜ ਕੇ ਖੜ੍ਹੇ ਨੌਜਵਾਨਾਂ ’ਤੇ ਲਾਠੀਚਾਰਜ ਕਰੂਰਤਾ ਦੀ ਹੱਦ ਹੈ। ਭਾਜਪਾ ਦੇ ਰਾਜ ਵਿਚ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ। ਯੂਪੀ ਹੋਵੇ ਜਾਂ ਫਿਰ ਬਿਹਾਰ ਜਾਂ ਮੱਧ ਪ੍ਰਦੇਸ਼...ਜੇ ਨੌਜਵਾਨ ਆਪਣੀ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ।’’ ਕਾਂਗਰਸ ਐੱਮਪੀ ਨੇ ਕਿਹਾ, ‘‘ਵਿਸ਼ਵ ਦੇ ਸਭ ਤੋਂ ਨੌਜਵਾਨ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਸੋਚਣਾ ਤੇ ਉਨ੍ਹਾਂ ਲਈ ਪਾਲਿਸੀਆਂ ਬਣਾਉਣਾ ਸਰਕਾਰ ਦਾ ਕੰਮ ਹੈ। ਪਰ ਭਾਜਪਾ ਦੀ ਨਜ਼ਰ ਤਾਂ ਸਿਰਫ਼ ਆਪਣੀ ਕੁਰਸੀ ਬਚਾਉਣ ਵੱਲ ਹੈ।’’ -ਪੀਟੀਆਈ

Advertisement

Advertisement
Show comments