ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਯੁਤੀ ਦੀ ਜਿੱਤ ’ਚ ‘ਲਾਡਕੀ ਬਹਿਨ’ ਯੋਜਨਾ ਤੇ religious polarisation ਧਾਰਮਿਕ ਧਰੁਵੀਕਰਨ ਨੇ ਸੰਭਾਵੀ ਭੂਮਿਕਾ ਨਿਭਾਈ: ਸ਼ਰਦ ਪਵਾਰ

ਐੱਨਸੀਪੀ (ਐੱਸਪੀ) ਮੁਖੀ Sharad Pawar ਵੱਲੋਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਦੇ ਨਤੀਜੇ ਆਸ ਤੋਂ ਉਲਟ ਕਰਾਰ
Advertisement
ਕਰਾਡ (ਮਹਾਰਾਸ਼ਟਰ), 24 ਨਵੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ-ਐੱਸਪੀ) ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ‘ਲਾਡਕੀ ਬਹਿਨ’ ਯੋਜਨਾ, ਵੋਟਿੰਗ ’ਚ ਵੱਡੀ ਗਿਣਤੀ ਔਰਤਾਂ ਦੀ ਸ਼ਮੂਲੀਅਤ ਅਤੇ ਧਾਰਮਿਕ ਆਧਾਰ ’ਤੇ ਧਰੁਵੀਕਰਨ   ਮਹਾਰਾਸ਼ਟਰ ਅਸੈਂਬਲੀ ਚੋਣਾਂ ’ਚ Mahayuti ਮਹਾਯੁਤੀ ਗੱਠਜੋੜ ਦੀ ਵੱਡੀ ਜਿੱਤ ਦੇ ਸੰਭਾਵੀ ਕਾਰਨ ਹੋ ਸਕਦੇ ਹਨ। 
ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਆਸ ਮੁਤਾਬਕ ਨਹੀਂ ਰਹੇ ਪਰ ਉਹ ਪਾਰਟੀ ਨੂੰ ਮਜ਼ਬੂਤ ਕਰਨਗੇ। ਸਰਗਰਮ ਸਿਆਸਤ ਤੋਂ ਪਾਸੇ ਹਟਣ ਸਬੰਧੀ ਸਵਾਲ ’ਤੇ ਪਵਾਰ ਨੇ ਕਿਹਾ ਕਿ ਇਸ ਬਾਰੇ ਫੈਸਲਾ ਉਹ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਕਰਨਗੇ। ਮਹਾਰਾਸ਼ਟਰ ’ਚ ਸਤਾਰਾ ਜ਼ਿਲ੍ਹੇ ਦੇ ਕਰਾਡ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਦ ਪਵਾਰ ਨੇ ਮੰਨਿਆ ਕਿ ਉਨ੍ਹਾਂ ਦੇ ਭਤੀਜੇ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਨੇ ਉਨ੍ਹਾਂ ਦੀ ਪਾਰਟੀ (ਐੱਨਸਪੀ-ਐੱਸਪੀ/NCP-SP) ਨਾਲੋਂ ਵੱਧ ਸੀਟਾਂ ਜਿੱਤੀਆਂ ਹਨ ਪਰ ਨਾਲ ਹੀ ਆਖਿਆ, ‘‘ਹਰ ਕੋਈ ਜਾਣਦਾ ਹੈ ਕਿ ਐੱਨੀਸੀਪੀ ਦੀ ਬੁਨਿਆਦ ਕਿਸ ਨੇ ਰੱਖੀ ਸੀ।’’

ਸ਼ਰਦ ਪਵਾਰ ਨੇ ਕਿਹਾ, ‘‘ਅਸੀਂ ਹਾਰ ਦੇ ਕਾਰਨਾਂ ਦੀ ਪੜਚੋਲ ਕਰਾਂਗੇ ਅਤੇ ਲੋੜੀਂਦੇ ਕਦਮ ਚੁੱਕਾਂਗੇ। ਅਸੀਂ ਨਵੀਂ ਲੀਡਰਸ਼ਿਪ ਦੇ ਨਵੇਂ ਜੋਸ਼ ਨਾਲ ਜਨਤਾ ’ਚ ਜਾਵਾਂਗੇ।’’ ਚੋਣ ਨਤੀਜਿਆਂ ਮਗਰੋਂ ਸੰਜੈ ਰਾਊਤ ਵੱਲੋਂ ਇਲੈੱਕਟ੍ਰਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼/EVMs)’ਚ ‘ਗੜਬੜੀ’ ਦਾ ਖਦਸ਼ਾ ਜਤਾਏ ਦੇ ਜਾਣ ਇੱਕ ਦਿਨ ਮਗਰੋਂ ਅੱਜ ਈਵੀਐੱਮਜ਼ ਸਬੰਧੀ ਸਵਾਲ ’ਤੇ ਸ਼ਰਦ ਪਵਾਰ ਨੇ ਕਿਹਾ, ‘‘ਮੈਂ ਈਵੀਐੱਮ ਬਾਰੇ ਉਦੋਂ ਹੀ ਬੋਲਾਂਗਾਂ ਜਦੋਂ ਮੇਰੇ ਕੋਲ ਅਧਿਕਾਰਤ ਅੰਕੜੇ ਹੋਣਗੇ।’’ -ਪੀਟੀਆਈ
Advertisement

Advertisement
Show comments