ਲੱਦਾਖ: ਦੱਖਣੀ ਕੋਰੀਆ ਦੇ ਦੋ ਪਰਬਤਾਰੋਹੀਆਂ ਨੂੰ ਬਚਾਇਆ; ਇੱਕ ਦੀ ਮੌਤ
ਭਾਰਤੀ ਫੌਜ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਚੋਟੀ ’ਤੇ ਟਰੈਕਿੰਗ ਮੁਹਿੰਮ ਦੌਰਾਨ ਗੰਭੀਰ ਬਿਮਾਰ ਦੋ ਦੱਖਣੀ ਕੋਰਿਆਈ ਨਾਗਰਿਕਾਂ ਨੂੰ ਬਚਾਅ ਲਿਆ। ਹਾਲਾਂਕਿ, ਇੱਕ ਪਰਬਤਾਰੋਹੀ ਦੀ ਇਲਾਜ ਦੌਰਾਨ ਮੌਤ ਹੋ ਗਈ। ਫਾਇਰ ਐਂਡ ਫਿਊਰੀ ਕੋਰ ਨੇ ‘ਐਕਸ’ ’ਤੇ ਕਿਹਾ, ‘‘ਟਰੈਕਿੰਗ...
Advertisement
ਭਾਰਤੀ ਫੌਜ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਚੋਟੀ ’ਤੇ ਟਰੈਕਿੰਗ ਮੁਹਿੰਮ ਦੌਰਾਨ ਗੰਭੀਰ ਬਿਮਾਰ ਦੋ ਦੱਖਣੀ ਕੋਰਿਆਈ ਨਾਗਰਿਕਾਂ ਨੂੰ ਬਚਾਅ ਲਿਆ। ਹਾਲਾਂਕਿ, ਇੱਕ ਪਰਬਤਾਰੋਹੀ ਦੀ ਇਲਾਜ ਦੌਰਾਨ ਮੌਤ ਹੋ ਗਈ। ਫਾਇਰ ਐਂਡ ਫਿਊਰੀ ਕੋਰ ਨੇ ‘ਐਕਸ’ ’ਤੇ ਕਿਹਾ, ‘‘ਟਰੈਕਿੰਗ ਦੌਰਾਨ 4 ਸਤੰਬਰ ਨੂੰ ਲੱਦਾਖ ਵਿੱਚ ਉੱਚੀ ਚੋਟੀ ਕੋਂਗਮਾਰੂਲਾ ਨੇੜੇ ਦੋ ਦੱਖਣੀ ਕੋਰਿਆਈ ਨਾਗਰਿਕ ਗੰਭੀਰ ਬਿਮਾਰ ਹੋ ਗਏ।’’ ਪੋਸਟ ਵਿੱਚ ਕਿਹਾ ਗਿਆ ਹੈ ਕਿ ਫਾਇਰ ਐਂਡ ਫਿਊਰੀ ਕੋਰ ਦੇ ਆਰਮੀ ਏਵੀਏਸ਼ਨ ਹੈਲੀਕਾਪਟਰਾਂ ਨੇ 17,000 ਫੁੱਟ ਦੀ ਉਚਾਈ ’ਤੇ ਰਾਤ ਨੂੰ ਬਚਾਅ ਮੁਹਿੰਮ ਚਲਾਈ ਤਾਂ ਜੋ ਪਰਬਤਾਰੋਹੀਆਂ ਨੂੰ ਇਲਾਜ ਲਈ ਲੇਹ ਦੇ ਐੱਸ ਐੱਨ ਐੱਮ ਹਸਪਤਾਲ ਵਿੱਚ ਸਮੇਂ ਸਿਰ ਪਹੁੰਚਾਇਆ ਜਾ ਸਕੇ। ਫਾਇਰ ਐਂਡ ਫਿਊਰੀ ਕੋਰ ਨੇ ਮ੍ਰਿਤਕ ਪਰਬਤਾਰੋਹੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
Advertisement
Advertisement