ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਲੂ: ਢਿੱਗਾਂ ਡਿੱਗਣ ਤੋਂ ਬਾਅਦ ਸੱਤ ਲਾਪਤਾ; ਖ਼ਰਾਬ ਮੌਸਮ ਦੌਰਾਨ ਬਚਾਅ ਕਾਰਜ ਜਾਰੀ 

ਕੁੱਲੂ ਜ਼ਿਲ੍ਹੇ ਦੇ ਇਨਰ ਅਖਾੜਾ ਬਾਜ਼ਾਰ ਵਿੱਚ ਬੁੱਧਵਾਰ ਤੋਂ ਬੁੱਧਵਾਰ ਅਤੇ ਵੀਰਵਾਰ ਦੋ ਵਾਰ ਢਿੱਗਾਂ ਖਿਸਕੀਆਂ, ਜਿਨ੍ਹਾਂ ਦੀ ਲਪੇਟ ’ਚ ਕੁੱਲ 11 ਵਿਅਕਤੀ ਆ ਗਏ। ਇਨ੍ਹਾਂ ਵਿੱਚੋਂ ਸ਼ੁੱਕਰਵਾਰ ਦੀ ਸਵੇਰ ਤੱਕ ਸੱਤ ਲੋਕ ਅਜੇ ਵੀ ਲਾਪਤਾ ਹਨ। ਲਗਾਤਾਰ ਮੀਂਹ...
ਟ੍ਰਿਬਿਊਨ ਫੋਟੋ
Advertisement
ਕੁੱਲੂ ਜ਼ਿਲ੍ਹੇ ਦੇ ਇਨਰ ਅਖਾੜਾ ਬਾਜ਼ਾਰ ਵਿੱਚ ਬੁੱਧਵਾਰ ਤੋਂ ਬੁੱਧਵਾਰ ਅਤੇ ਵੀਰਵਾਰ ਦੋ ਵਾਰ ਢਿੱਗਾਂ ਖਿਸਕੀਆਂ, ਜਿਨ੍ਹਾਂ ਦੀ ਲਪੇਟ ’ਚ ਕੁੱਲ 11 ਵਿਅਕਤੀ ਆ ਗਏ। ਇਨ੍ਹਾਂ ਵਿੱਚੋਂ ਸ਼ੁੱਕਰਵਾਰ ਦੀ ਸਵੇਰ ਤੱਕ ਸੱਤ ਲੋਕ ਅਜੇ ਵੀ ਲਾਪਤਾ ਹਨ। ਲਗਾਤਾਰ ਮੀਂਹ ਕਾਰਨ ਹੋਈ ਵੀਰਵਾਰ ਸਵੇਰ ਢਿਗਾਂ ਖਿਸਕਣ ਕਾਰਨ ਇਨਰ ਅਖਾੜਾ ਬਾਜ਼ਾਰ ਦੇ ਕੁਝ ਹਿੱਸੇ ਤਬਾਹ ਹੋ ਗਏ। ਇਸ ਦੌਰਾਨ ਘੱਟੋ-ਘੱਟ ਨੌਂ ਵਿਅਕਤੀ ਮਿੱਟੀ ਅਤੇ ਮਲਬੇ ਦੇ ਹੇਠਾਂ ਦੱਬ ਗਏ।
ਘਟਨਾ ਦੌਰਾਨ ਮੁਢਲੇ ਯਤਨਾਂ ਤੋਂ ਬਾਅਦ ਇੱਕ ਲਾਸ਼ ਬਰਾਮਦ ਕੀਤੀ ਗਈ ਅਤੇ ਤਿੰਨ ਜ਼ਖ਼ਮੀਆਂ ਨੂੰ ਬਚਾਇਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਦੀ ਸਵੇਰ ਨੂੰ ਵੀ ਇਸੇ ਤਰ੍ਹਾਂ ਦੀ ਘਟਨਾ ਵਪਰੀ ਸੀ, ਜਿਸ ਕਾਰਨ ਦੋ ਲੋਕ ਮਲਬੇ ਹੇਠਾਂ ਦਬ ਗਏ ਸਨ।
ਬਚਾਅ ਟੀਮਾਂ ਵੱਲੋਂ ਚੌਵੀ ਘੰਟੇ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਹਾਂ ਪੀੜਤਾਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (NDRF) ਦੇ ਨਾਲ-ਨਾਲ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ, ਸਥਾਨਕ ਪੁਲੀਸ, ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਹਨ।
ਸੁਰੱਖਿਆ ਕਾਰਨਾਂ ਕਰਕੇ ਰਾਤ ਭਰ ਖੋਜ ਕਾਰਜਾਂ ਨੂੰ ਆਰਜ਼ੀ ਤੌਰ 'ਤੇ ਰੋਕਿਆ ਗਿਆ ਸੀ, ਪਰ ਅੱਜ ਸਵੇਰੇ ਜਲਦੀ ਹੀ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, “ਬਚਾਅ ਕਾਰਜ ਜਾਰੀ ਹੈ, ਪਰ ਮਾੜੇ ਮੌਸਮ ਅਤੇ ਅਸਥਿਰ ਜ਼ਮੀਨ ਕਾਰਨ ਪ੍ਰਗਤੀ ਹੌਲੀ ਹੈ।” ਇਨਰ ਅਖਾੜਾ ਬਾਜ਼ਾਰ ਦੀਆਂ ਤੰਗ ਗਲੀਆਂ ਅਤੇ ਸੰਘਣੀ ਉਸਾਰੀ ਨੇ ਬਚਾਅ ਕਾਰਜਾਂ ਨੂੰ ਮੁਸ਼ਕਲ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਘਟਨਾਵਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਘਰ ਢਹਿ ਗਏ ਅਤੇ ਮਲਬੇ ਨੇ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਆਪਣੀ ਲਪੇਟ ਵਿਚ ਲੈ ਲਿਆ। ਖ਼ਾਸ ਤੌਰ’ਤੇ ਅਜਿਹੇ ਸੰਘਣੇ ਇਲਾਕੇ ਵਿੱਚ ਜਿੱਥੇ ਐਮਰਜੈਂਸੀ ਨਿਕਾਸੀ ਲਈ ਬਹੁਤ ਘੱਟ ਜਗ੍ਹਾ ਹੈ, ਆਫ਼ਤ ਦੀ ਅਚਾਨਕਤਾ ਨੇ ਵਾਸੀਆਂ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ।
Advertisement
Show comments