ਕੋਲਕਾਤਾ ਜਾ ਰਹੀ ਵਿਸਤਾਰਾ ਦੀ ਉਡਾਣ ਦੀ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ: ਕੋਲਕਾਤਾ ਜਾ ਰਹੀ ਵਿਸਤਾਰਾ ਦੀ ਇਕ ਉਡਾਣ ਅੱਜ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ ’ਤੇ ਪਰਤ ਆਈ। ਇਸ ਨੇ ਸ਼ੁੱਕਰਵਾਰ ਸ਼ਾਮ ਇੱਥੋਂ ਹੀ ਉਡਾਣ ਭਰੀ ਸੀ। ਸੂਤਰਾਂ ਮੁਤਾਬਕ ਜਹਾਜ਼ ਦਾ ਉਡਾਣ ਨੰਬਰ ਯੂਕੇ707 ਸੀ ਤੇ ਇਸ ਦਾ ਇੰਜਣ...
Advertisement
ਨਵੀਂ ਦਿੱਲੀ: ਕੋਲਕਾਤਾ ਜਾ ਰਹੀ ਵਿਸਤਾਰਾ ਦੀ ਇਕ ਉਡਾਣ ਅੱਜ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ ’ਤੇ ਪਰਤ ਆਈ। ਇਸ ਨੇ ਸ਼ੁੱਕਰਵਾਰ ਸ਼ਾਮ ਇੱਥੋਂ ਹੀ ਉਡਾਣ ਭਰੀ ਸੀ। ਸੂਤਰਾਂ ਮੁਤਾਬਕ ਜਹਾਜ਼ ਦਾ ਉਡਾਣ ਨੰਬਰ ਯੂਕੇ707 ਸੀ ਤੇ ਇਸ ਦਾ ਇੰਜਣ ਫੇਲ੍ਹ ਹੋ ਗਿਆ। ਉਡਾਣ ਵਿਚ ਕਰੀਬ 160 ਯਾਤਰੀ ਸਵਾਰ ਸਨ ਤੇ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਡਾਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਦਿੱਲੀ ਤੋਂ ਕੋਲਕਾਤਾ ਜਾ ਰਹੀ ਵਿਸਤਾਰਾ ਦੀ ਉਡਾਣ ਵਿਚ ਤਕਨੀਕੀ ਖਰਾਬੀ ਸਾਹਮਣੇ ਆ ਗਈ ਤੇ ਇਸ ਨੂੰ ਪਰਤਣਾ ਪਿਆ। -ਪੀਟੀਆਈ
Advertisement
Advertisement