ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸ਼ਤਵਾੜ: ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਜਾਰੀ ਤਲਾਸ਼ੀ ਮੁਹਿੰਮ ਦੂਜੇ ਦਿਨ ਵੀ ਜਾਰੀ

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਆਪਰੇਸ਼ਨ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀ ਕਿਸ਼ਤਵਾੜ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੂਰ ਡੂਲ ਖੇਤਰ ਦੇ...
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਸੁਰੱਖਿਆ ਕਰਮਚਾਰੀ ਇਲਾਕੇ ਵਿੱਚ ਗਸ਼ਤ ਕਰ ਰਹੇ ਹਨ। ਫੋਟੋ: ਸਕਰੀਨਸ਼ਾਟ ਪੀਟੀਆਈ ਵੀਡੀਓਜ਼
Advertisement

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਆਪਰੇਸ਼ਨ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀ ਕਿਸ਼ਤਵਾੜ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੂਰ ਡੂਲ ਖੇਤਰ ਦੇ ਭਾਗਨਾ ਜੰਗਲ ਵਿੱਚ ਇੱਕ ਚੱਟਾਨ ’ਤੇ ਗੁਫਾ ਅੰਦਰ ਲੁਕੇ ਹੋਏ ਹਨ। ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਐਤਵਾਰ ਤੜਕੇ ਸ਼ੁਰੂ ਹੋਈ, ਜਦੋਂ ਹਿਜ਼ਬੁਲ ਮੁਜਾਹਿਦੀਨ ਦੇ ਦੋ ਅਤਿ ਲੋੜੀਂਦੇ ਦਹਿਸ਼ਤਗਰਦਾਂ- ਰਿਆਜ਼ ਅਹਿਮਦ ਅਤੇ ਮੁਦੱਸਰ ਹਜ਼ਾਰੀ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਹ ਦੋਵੇਂ ਪਿਛਲੇ ਅੱਠ ਸਾਲਾਂ ਤੋਂ ਜ਼ਿਲ੍ਹੇ ਵਿੱਚ ਸਰਗਰਮ ਹਨ ਅਤੇ ਦੋਵਾਂ ’ਤੇ 10-10 ਲੱਖ ਰੁਪਏ ਦਾ ਇਨਾਮ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ 6.30 ਵਜੇ ਦੇ ਕਰੀਬ ਇਨ੍ਹਾਂ ਲੁਕੇ ਹੋਏ ਅਤਿਵਾਦੀਆਂ ਨੇ ਸਰਚ ਪਾਰਟੀਆਂ ’ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ ਦਾ ਸਾਹਮਣਾ ਕਰਦੇ ਹੋਏ ਜੰਗਲ ਦੇ ਸੰਘਣੇ ਹਿੱਸੇ ਵੱਲ ਭੱਜ ਗਏ। ਇਸ ਦੌਰਾਨ ਦੋ ਵਾਰ ਰੁਕ-ਰੁਕ ਕੇ ਗੋਲੀਬਾਰੀ ਦੀ ਰਿਪੋਰਟ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੈਰਾ ਕਮਾਂਡੋ, ਪੁਲੀਸ ਅਤੇ ਸੀਆਰਪੀਐਫ ਸਮੇਤ ਫੌਜ ਦੇ ਹੋਰ ਬਲਾਂ ਦੀ ਸ਼ਮੂਲੀਅਤ ਅਤੇ ਡਰੋਨ ਤਾਇਨਾਤੀ ਨਾਲ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਨੂੰ ਮਜ਼ਬੂਤ ਕੀਤਾ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਤਿਵਾਦੀ ਭੱਜ ਨਾ ਸਕਣ।

Advertisement

ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵੱਲੋਂ ਆਖਰੀ ਵਾਰ ਐਤਵਾਰ ਸ਼ਾਮ ਨੂੰ ਗੁਫਾ ਨੇੜੇ ਗੋਲੀਬਾਰੀ ਦੀ ਰਿਪੋਰਟ ਦਿੱਤੀ ਗਈ ਸੀ, ਜੋ ਕਿ ਬਹੁਤ ਡੂੰਘੀ ਦੱਸੀ ਜਾਂਦੀ ਹੈ, ਸੁਰੱਖਿਆ ਬਲਾਂ ਨੂੰ ਸ਼ੱਕ ਸੀ ਕਿ ਉਹ ਅੰਦਰ ਪਨਾਹ ਲੈਣ ਵਿੱਚ ਕਾਮਯਾਬ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਤ ਭਰ ਕਈ ਸ਼ਕਤੀਸ਼ਾਲੀ ਧਮਾਕੇ ਅਤੇ ਰੁਕ-ਰੁਕ ਕੇ ਗੋਲੀਬਾਰੀ ਹੋਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।

 

Advertisement
Tags :
#HizbulMujahideen#KishtwarDistrict#TerroristSearchBhagnaForestcounterterrorismJammuAndKashmirKishtwarTerroristOperationMudassarHazariRiyazAhmadSecurityForcesਹਿਜ਼ਬੁਲ ਮੁਜਾਹਿਦੀਨਕਿਸ਼ਤਵਾੜ ਅਤਿਵਾਦੀ ਆਪਰੇਸ਼ਨਕਿਸ਼ਤਵਾੜ ਮੁਕਾਬਲਾਜੰਮੂ ਕਸ਼ਮੀਰ ਰਿਆਜ਼ ਅਹਿਮਦ ਮੁਦੱਸਰ ਹਜ਼ਾਰੀਪੰਜਾਬੀ ਖ਼ਬਰਾਂ