ਕਿਸ਼ਤਵਾੜ cloudburst: ਜੰਮੂ ਕਸ਼ਮੀਰ ਅਥਾਰਿਟੀਜ਼ ਵੱਲੋਂ 21 ਲਾਸ਼ਾਂ ਦੀ ਪਛਾਣ
ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਨੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੱਦਲ ਫਟਣ ਨਾਲ ਪ੍ਰਭਾਵਿਤ ਚਸੋਤੀ ਪਿੰਡ ਤੋਂ ਕੱਢੀਆਂ ਗਈਆਂ 46 ਲਾਸ਼ਾਂ ਵਿੱਚੋਂ 21 ਦੀ ਪਛਾਣ ਕਰ ਲਈ ਹੈ। ਵੀਰਵਾਰ ਨੂੰ ਕਿਸ਼ਤਵਾੜ ਦੇ ਦੂਰ-ਦੁਰਾਡੇ ਪਹਾੜੀ ਪਿੰਡ ਵਿੱਚ ਬੱਦਲ ਫਟਣ ਕਾਰਨ ਆਏ ਭਾਰੀ ਹੜ੍ਹ ਵਿੱਚ ਘੱਟੋ-ਘੱਟ 46 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਦੋ ਸੀਆਈਐੱਸਐੱਫ ਕਰਮਚਾਰੀ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਕਰਨ ਲਈ ਪ੍ਰਭਾਵਿਤ ਪਰਿਵਾਰਾਂ ਨਾਲ ਇੱਕ ਵਟਸਐਪ ਸਮੂਹ ਰਾਹੀਂ ਪੀੜਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਦੇ ਨਤੀਜੇ ਵਜੋਂ 46 ਲਾਸ਼ਾਂ ਵਿੱਚੋਂ 21 ਦੀ ਪਛਾਣ ਹੋ ਗਈ ਹੈ।
ਹੁਣ ਤੱਕ 160 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ, ਅਤੇ ਉਨ੍ਹਾਂ ਵਿੱਚੋਂ 38 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨਾਲ ਲਾਸ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।’’ ਲੋਕ ਬੱਦਲ ਫਟਣ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਲਈ ਲਗਾਤਾਰ ਫੋਨ ਕਰ ਰਹੇ ਹਨ।
ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਲੋਕਾਂ ਅਤੇ ਸ਼ਰਧਾਲੂਆਂ ਦੀ ਸਹਾਇਤਾ ਲਈ ਚਸੋਤੀ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਪੱਡਰ ਵਿੱਚ ਇੱਕ ਕੰਟਰੋਲ ਰੂਮ-ਕਮ-ਹੈਲਪ ਡੈਸਕ ਸਥਾਪਤ ਕੀਤਾ ਗਿਆ। ਕੰਟਰੋਲ ਰੂਮ ਲਈ ਪੰਜ ਅਧਿਕਾਰੀਆਂ ਨੂੰ ਡਿਊਟੀ 'ਤੇ ਲਗਾਇਆ ਗਿਆ ਹੈ। ਲੋਕ ਇਨ੍ਹਾਂ ਨੰਬਰਾਂ 858223125, 6006701934, 9797504078, 8492886895, 8493801381, 7006463710 ਤੋਂ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਅਧਿਕਾਰੀ ਨੇ ਕਿਹਾ ਕਿ ਇਸ ਦੁਖਾਂਤ ਤੋਂ ਬਾਅਦ ਹੈਲਪ ਡੈਸਕ ਨੂੰ ਕਈ ਦੁਖਦਾਈ ਕਾਲਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਹੈਲਪ ਡੈਸਕ ’ਤੇ ਪਰਿਵਾਰਾਂ ਵੱਲੋਂ ਲਾਪਤਾ ਦੱਸੇ ਗਏ 67 ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਹੁਣ ਤੱਕ ਮਿਲੀਆਂ 45 ਲਾਸ਼ਾਂ ਵਿੱਚੋਂ 21 ਦੀ ਪਛਾਣ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੀਤੀ ਗਈ ਹੈ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨਾਲ ਲਾਸ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।’’ ਪਰਿਵਾਰ ਬੱਦਲ ਫਟਣ ਤੋਂ ਬਾਅਦ ਆਪਣੇ ਅਜ਼ੀਜ਼ਾਂ ਦਾ ਪਤਾ ਲਗਾਉਣ ਲਈ ਫ਼ੋਨ ਕਰ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਬੱਦਲ ਫਟਣ ਵਾਲੇ ਇਲਾਕੇ ਤੋਂ ਅੱਗੇ ਦੋ ਪਿੰਡ Machail and Hamori ਹਨ, ਜਿੱਥੇ ਸੈਂਕੜੇ ਲੋਕ ਫਸੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਆਫ਼ਤ ਤੋਂ ਬਾਅਦ ਇਲਾਕੇ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਉਨ੍ਹਾਂ ਦੇ ਮੋਬਾਈਲ ਫੋਨ ਦੀਆਂ ਬੈਟਰੀਆਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਉਹ ਸੰਪਰਕ ਵਿੱਚ ਆਉਣਗੇ, ਤਾਂ ਅਧਿਕਾਰੀਆਂ ਨੂੰ ਲੋਕਾਂ ਦਾ ਸਹੀ ਪਤਾ ਲੱਗ ਜਾਵੇਗਾ।
ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਿਰੇ ਤੋਂ ਰਾਹਤ ਤੇ ਬਚਾਅ ਕਾਰਜ ਵਿੱਢ ਕੇ ਇਲਾਕੇ ਵਿੱਚ ਮਲਬੇ ਅਤੇ ਚਿੱਕੜ ਵਿੱਚੋਂ ਹੋਰ ਪੀੜਤਾਂ ਨੂੰ ਕੱਢਿਆ ਜਾਵੇਗਾ। ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਚਨਾਬ ਨਦੀ ਵਿੱਚ 10 ਲਾਸ਼ਾਂ ਤੈਰਦੀਆਂ ਦੇਖੀਆਂ ਹਨ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਦੇ ਵਿਚਕਾਰ ਜਦੋਂ ਇਹ ਆਫ਼ਤ ਆਈ ਤਾਂ ਚਸੋਤੀ ਪਿੰਡ ਸ਼ਰਧਾਲੂਆਂ ਨਾਲ ਭਰਿਆ ਹੋਇਆ ਸੀ। ਹੜ੍ਹ, ਚਿੱਕੜ ਅਤੇ ਮਲਬੇ ਦੇ ਵਹਾਅ ਦੇ ਨਾਲ, ਘਰ, ਦੁਕਾਨਾਂ ਅਤੇ ਵਾਹਨ ਦੱਬ ਗਏ, ਜਿਸ ਨਾਲ ਜ਼ਖਮੀ ਹੋਏ ਅਤੇ ਬਹੁਤ ਸਾਰੇ ਲੋਕ ਲਾਪਤਾ ਹੋ ਗਏ। ਅਚਾਨਕ ਆਇਆ ਸੈਲਾਬ ਇੱਕ ਸੁਰੱਖਿਆ ਕੈਂਪ ਅਤੇ ਬੱਸ ਸਟੈਂਡ ’ਤੇ ਖੜ੍ਹੇ ਕਈ ਵਾਹਨਾਂ ਨੂੰ ਵੀ ਵਹਾਅ ਕੇ ਲੈ ਗਿਆ। ਹੜ੍ਹ ਵਾਲੇ ਖੇਤਰ ਵਿਚ ਇੱਕ ਮੰਦਰ ਚਮਤਕਾਰੀ ਢੰਗ ਨਾਲ ਬਚ ਗਿਆ।
ਸ਼ਰਧਾਲੂਆਂ ਲਈ ਸਥਾਪਤ ਇੱਕ ਲੰਗਰ ਨੂੰ ਵੀ ਬੱਦਲ ਫਟਣ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਅਚਾਨਕ ਹੜ੍ਹ ਆਇਆ ਅਤੇ ਦੁਕਾਨਾਂ ਅਤੇ ਇੱਕ ਸੁਰੱਖਿਆ ਚੌਕੀ ਸਮੇਤ ਕਈ ਢਾਂਚੇ ਰੁੜ੍ਹ ਗਏ। ਬੱਸ ਸਟੈਂਡ ’ਤੇ ਬਹੁਤ ਸਾਰੇ ਵਾਹਨ, ਜੋ ਕਿ ਮਚੈਲ ਮਾਤਾ ਦੇ ਹਿਮਾਲੀਅਨ ਮੰਦਰ ਦੀ ਪੈਦਲ ਯਾਤਰਾ ਲਈ ਸ਼ੁਰੂਆਤੀ ਬਿੰਦੂ ਹੈ, ਹੜ੍ਹ ਦੇ ਪਾਣੀ ਅਤੇ ਚਿੱਕੜ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ।
ਉਮਰ ਅਬਦੁੱਲਾ ਵੱਲੋਂ ਕਿਸ਼ਤਵਾੜ ਦੇ ਹਾਲਾਤਾਂ ਬਾਰੇ ਪ੍ਰਧਾਨ ਮੰਤਰੀ ਨਾਲ ਗੱਲਬਾਤ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ ’ਚ ਭਿਆਨਕ ਬੱਦਲ ਫਟਣ ਦੌਰਾਨ 60 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ।
ਅਬਦੁੱਲਾ ਨੇ ਐਕਸ 'ਤੇ ਇਕ ਪੋਸਟ ਵਿਚ ਲਿਖਿਆ, ‘‘ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣੇ ਹੀ ਕਾਲ ਆਇਆ। ਮੈਂ ਉਨ੍ਹਾਂ ਨੂੰ ਕਿਸ਼ਤਵਾੜ ਦੀ ਸਥਿਤੀ ਅਤੇ ਪ੍ਰਸ਼ਾਸਨ ਦੁਆਰਾ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ।’’ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਸਮਰਥਨ ਅਤੇ ਕੇਂਦਰ ਵੱਲੋਂ ਪ੍ਰਦਾਨ ਕੀਤੀ ਗਈ ਹਰ ਸਹਾਇਤਾ ਲਈ ਧੰਨਵਾਦੀ ਹਨ।