ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰੀ ਮੀਂਹ ਦੀ ਚੇਤਾਵਨੀ ਦੇ ਚਲਦਿਆਂ ਕੇਦਾਰਨਾਥ ਯਾਤਰਾ ਤਿੰਨ ਦਿਨਾਂ ਲਈ ਮੁਅੱਤਲ

ਰੁਦਰਪ੍ਰਯਾਗ ਸਮੇਤ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਨੂੰ ਸੋਮਵਾਰ ਨੂੰ ਅਗਲੇ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਨੇ 12, 13 ਅਤੇ 14 ਅਗਸਤ...
ਕੇਦਾਰਨਾਥ ਮੰਦਰ ਫਾਈਲ -ਫੋਟੋ: ਪੀਟੀਆਈ
Advertisement

ਰੁਦਰਪ੍ਰਯਾਗ ਸਮੇਤ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਨੂੰ ਸੋਮਵਾਰ ਨੂੰ ਅਗਲੇ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਨੇ 12, 13 ਅਤੇ 14 ਅਗਸਤ ਨੂੰ ਰੁਦਰਪ੍ਰਯਾਗ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਤੀਕ ਜੈਨ ਨੇ ਕਿਹਾ ਕਿ ਇਸ ਲਈ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਾਵਧਾਨੀ ਦੇ ਤੌਰ ’ਤੇ ਯਾਤਰਾ ਨੂੰ ਇਸ ਮਿਆਦ ਲਈ ਰੋਕ ਦਿੱਤਾ ਗਿਆ ਹੈ। ਸੂਬਾਈ ਆਫ਼ਤ ਪ੍ਰਬੰਧਨ ਵਿਭਾਗ ਨੇ ਅਧਿਕਾਰੀਆਂ ਨੂੰ ਚੌਕਸ ਅਤੇ ਅਲਰਟ ਰਹਿਣ ਲਈ ਕਿਹਾ ਹੈ। ਚੇਤਾਵਨੀ ਪ੍ਰਣਾਲੀ ਦੀ ਜਾਂਚ ਕੀਤੀ ਗਈ ਹੈ ਅਤੇ ਨਦੀਆਂ ਦੇ ਕੰਢਿਆਂ ’ਤੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।

Advertisement

ਉਨ੍ਹਾਂ ਕਿਹਾ ਕਿ ਕੌਮੀ ਰਾਜਮਾਰਗਾਂ ’ਤੇ ਆਫ਼ਤ-ਪ੍ਰਭਾਵਿਤ ਥਾਵਾਂ ’ਤੇ ਜੇਸੀਬੀ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਰੁਕਾਵਟ ਦੀ ਸਥਿਤੀ ’ਚ ਸੜਕ ਨੂੰ ਖੋਲ੍ਹਣ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। ਡੀਐੱਮ ਨੇ ਕਿਹਾ ਕਿ ਪੁਲੀਸ ਬਲ, ਲੋਕ ਨਿਰਮਾਣ ਵਿਭਾਗ (P.W.D.) ਅਤੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਲਗਾਤਾਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਸੂਬੇ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਪਿੰਡ ’ਚ ਬੱਦਲ ਫਟਣ ਕਾਰਨ ਆਏ ਹੜ੍ਹ ’ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 42 ਲਾਪਤਾ ਦੱਸੇ ਗਏ ਹਨ। ਫੌਜ ਦੇ ਇੱਕ ਜੂਨੀਅਰ ਕਮਿਸ਼ਨਡ ਅਫਸਰ ਅਤੇ 8 ਜਵਾਨ ਵੀ ਲਾਪਤਾ ਹਨ।

Advertisement