ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਦਾਰਨਾਥ: ਏਅਰਲਿਫਟ ਕੀਤਾ ਜਾ ਰਿਹਾ ਹੈਲੀਕਾਪਟਰ ਹੋਇਆ ਕਰੈਸ਼

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਹੋ ਰਹੀ ਵਾਇਰਲ
ਏਅਰਲਿਫ਼ਟ ਕਰਨ ਮੌਕੇ ਸੰਤੁਲਨ ਗਵਾਉਂਣ ਦੌਰਾਨ ਆਸਮਾਨ ਵਿਚ ਘੁੰਮਦਾ ਹੋਇਆ ਹੈਲੀਕਾਪਟਰ। ਫੋਟੋ ਪੀਟੀਆਈ
Advertisement

ਕੇਦਾਰਨਾਥ (ਉਤਰਾਖੰਡ), 31 ਅਗਸਤ

ਐੱਮਆਈ-17 ਜਹਾਜ਼ ਰਾਹੀਂ ਮੁਰੰਮਤ ਲਈ ਗੌਚਰ ਹਵਾਈ ਪੱਟੀ ਲਈ ਏਅਰਲਿਫਟ ਕੀਤਾ ਜਾ ਰਿਹਾ ਹੈਲੀਕਾਪਟਰ ਸ਼ਨੀਵਾਰ ਨੂੰ ਕੇਦਾਰਨਾਥ ਵਿੱਚ ਹਾਦਸਾਗ੍ਰਸਤ ਹੋ ਗਿਆ। ਏਅਰਲਿਫਟ ਕਰਨ ਮੌਕੇ ਐੱਮਆਈ-17 ਜਹਾਜ਼ ਆਪਣਾ ਸੰਤੁਲਨ ਗਵਾਉਣ ਲੱਗਾ ਅਤੇ ਪਾਇਲਟ ਨੇ ਖ਼ਤਰੇ ਨੂੰ ਸਮਝਦੇ ਹੋਏ ਹੈਲੀਕਾਪਟਰ ਨੂੰ ਘਾਟੀ ਵਿੱਚ ਇੱਕ ਖਾਲੀ ਥਾਂ ਵਿੱਚ ਸੁੱਟ ਦਿੱਤਾ।

Advertisement

ਐੱਸਡੀਆਰਐੱਡ ਕਰਮੀ ਰਾਹਤ ਕਾਰਜ ਮੌਕੇ। ਫੋਟੋ ਪੀਟੀਆਈ

ਜ਼ਿਲ੍ਹਾ ਸੈਰ ਸਪਾਟਾ ਅਧਿਕਾਰੀ ਰਾਹੁਲ ਚੌਬੇ ਨੇ ਕਿਹਾ ਕਿ ਹੈਲੀਕਾਪਟਰ ਨੂੰ ਮੁਰੰਮਤ ਲਈ ਐੱਮਆਈ-17 ਜਹਾਜ਼ਾਂ ਦੀ ਮਦਦ ਨਾਲ ਸ਼ਨੀਵਾਰ ਨੂੰ ਗੌਚਰ ਹਵਾਈ ਪੱਟੀ 'ਤੇ ਲਿਜਾਣ ਦੀ ਯੋਜਨਾ ਸੀ। ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ’ਤੇ ਕੋਈ ਯਾਤਰੀ ਜਾਂ ਸਮਾਨ ਨਹੀਂ ਸੀ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਐੱਸਡੀਆਰਐੱਫ ਦੀ ਟੀਮ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ਜਾਰੀ ਹਨ। -ਏਐੱਨਆਈ

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਅਰਲ ਹੋ ਰਹੀ ਹੈ। ਦੇਖੋ ਵੀਡੀਓ

 

 

 

Helicopter Crash In Kedarnath

 

Advertisement