ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਸ਼ਮੀਰ: ਲਾਪਤਾ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਦੀ ਲਾਸ਼ ਮਿਲੀ

ਸ੍ਰੀਨਗਰ, 9 ਅਕਤੂਬਰ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਲਾਪਤਾ ਸੈਨਿਕ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਹਿਲਾਲ ਅਹਿਮਦ ਭੱਟ ਮੰਗਲਵਾਰ ਨੂੰ ਸ਼ਾਹ ਇਲਾਕੇ ਤੋਂ ਲਾਪਤਾ ਹੋ...
Photo: Chinar Corps (X)
Advertisement

ਸ੍ਰੀਨਗਰ, 9 ਅਕਤੂਬਰ

ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਲਾਪਤਾ ਸੈਨਿਕ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਹਿਲਾਲ ਅਹਿਮਦ ਭੱਟ ਮੰਗਲਵਾਰ ਨੂੰ ਸ਼ਾਹ ਇਲਾਕੇ ਤੋਂ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਖੇਤਰ ਤੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਜਵਾਨ ਦੀ ਭਾਲ ਲਈ ਅਭਿਆਨ ਸ਼ੁਰੂ ਕੀਤਾ ਗਿਆ ਸੀ।

Advertisement

ਸ੍ਰੀਨਗਰ ਸਥਿਤ ਸੈਨਾ ਦੀ ਚਿਨਾਰ ਕੋਰ ਨੇ ‘ਐਕਸ’ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਅੱਠ ਅਕਤੂਬਰ ਨੂੰ ਭਾਰਤੀ ਸੈਨਾ ਨੇ ਪੁਲੀਸ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਕੋਕੇਰਨਾਗ ਦੇ ਕਜਵਾਨ ਜੰਗਲ ਵਿਚ ਅਤਿਵਾਦ ਵਿਰੋਧੀ ਅਭਿਆਨ ਸ਼ੁਰੂ ਕੀਤਾ ਸੀ, ਜੋ ਕਿ ਟੈਰੀਟੋਰੀਅਲ ਆਰਮੀ ਦੇ ਜਵਾਨ ਦੇ ਲਾਪਤਾ ਦੌਰਾਨ ਰਾਤਭਰ ਜਾਰੀ ਰਿਹਾ। ਪੀਟੀਆਈ

Advertisement
Show comments