Karti Chidambaram ਸੀਬੀਆਈ ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਤਾਜ਼ਾ ਮਾਮਲਾ ਦਰਜ
ਨਵੀਂ ਦਿੱਲੀ, 9 ਜਨਵਰੀ ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਅਤੇ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਨਵਾਂ ਕੇਸ ਦਰਜ ਕੀਤਾ ਹੈ। ਕਾਰਤੀ ’ਤੇ ਸ਼ਰਾਬ ਕੰਪਨੀ ਡਿਆਜੀਓ ਸਕਾਟਲੈਂਡ ਨੂੰ ਵਿਸਕੀ ਦੀ ਟੈਕਸ ਮੁਕਤ ਵਿਕਰੀ ’ਤੇ...
Advertisement
ਨਵੀਂ ਦਿੱਲੀ, 9 ਜਨਵਰੀ
ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਅਤੇ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਨਵਾਂ ਕੇਸ ਦਰਜ ਕੀਤਾ ਹੈ। ਕਾਰਤੀ ’ਤੇ ਸ਼ਰਾਬ ਕੰਪਨੀ ਡਿਆਜੀਓ ਸਕਾਟਲੈਂਡ ਨੂੰ ਵਿਸਕੀ ਦੀ ਟੈਕਸ ਮੁਕਤ ਵਿਕਰੀ ’ਤੇ ਪਾਬੰਦੀ ਤੋਂ ਰਾਹਤ ਦੇਣ ਦਾ ਦੋਸ਼ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਇਹ ਮਾਮਲਾ ਐਡਵਾਂਟੇਜ ਸਟ੍ਰੈਟੇਜਿਕ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਡਿਆਜੀਓ ਸਕਾਟਲੈਂਡ ਅਤੇ ਸਿਕੋਈਆ ਕੈਪੀਟਲਜ਼ ਵੱਲੋਂ ਕੀਤੀ ਗਈ ਕਥਿਤ ਅਦਾਇਗੀ ਨਾਲ ਸਬੰਧਤ ਹੈ, ਜੋ ਕਾਰਤੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਐੱਸ ਭਾਸਕਰ ਰਮਨ ਦੀ ਮਾਲਕੀ ਵਾਲੀ ਇਕਾਈ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਡਿਆਜੀਓ ਸਕਾਟਲੈਂਡ, ਯੂਕੇ ਟੈਕਸ ਮੁਕਤ ਜੌਨੀ ਵਾਕਰ ਵਿਸਕੀ ਦੀ ਦਰਾਮਦ ਕਰਦੀ ਸੀ। ਐੱਫਆਈਆਰ ਵਿੱਚ ਨਾਮਜ਼ਦ ਸ਼ੱਕੀਆਂ ਤੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ। -ਪੀਟੀਆਈ
Advertisement
Advertisement