ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰਤਾਰਪੁਰ ਲਾਘਾਂ Restoration ਕੰਮ ਕਾਰਨ ਸ਼ਰਧਾਲੂਆਂ ਲਈ ਬੰਦ

ਕਰਤਾਰਪੁਰ ਕੋਰੀਡੋਰ ਕੰਪਲੈਕਸ ਰੀਸਟੋਰੇਸ਼ਨ ਕੰਮ ਕਾਰਨ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ਫੌਜ ਅਤੇ ਸਿਵਲ ਪ੍ਰਸ਼ਾਸਨ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ restoration ਕੰਮ ਜਾਰੀ ਰੱਖ ਰਹੇ ਹਨ, ਜਿੱਥੇ ਪਿਛਲੇ ਹਫਤੇ...
ਹੜ੍ਹ ਦੌਰਾਨ ਕਰਤਾਰਪੁਰ ਕੰਪਲੈਕਸ ਦੀਆਂ ਤਸਵੀਰਾਂ।
Advertisement

ਕਰਤਾਰਪੁਰ ਕੋਰੀਡੋਰ ਕੰਪਲੈਕਸ ਰੀਸਟੋਰੇਸ਼ਨ ਕੰਮ ਕਾਰਨ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ਫੌਜ ਅਤੇ ਸਿਵਲ ਪ੍ਰਸ਼ਾਸਨ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ restoration ਕੰਮ ਜਾਰੀ ਰੱਖ ਰਹੇ ਹਨ, ਜਿੱਥੇ ਪਿਛਲੇ ਹਫਤੇ ਹੜ੍ਹਾਂ ਕਾਰਨ ਪਾਣੀ ਭਰ ਗਿਆ ਸੀ। ਜਿਸ ਸਬੰਧੀ ਕੰਪਲੈਕਸ ਵਿੱਚ ਜਾਰੀ ਕੰਮ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਗਈ।

Advertisement

ਪਿਛਲੇ ਹਫਤੇ ਪੰਜਾਬ ( ਪਾਕਿਸਤਾਨ) ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਅਤੇ ਗੁਰਦੁਆਰਾ ਦਰਬਾਰ ਸਾਹਿਬ ਤੋਂ ਹੜ੍ਹ ਦਾ ਪਾਣੀ ਹਟਾ ਦਿੱਤਾ ਗਿਆ ਹੈ ਅਤੇ ਇਹ ਇਸ ਹਫਤੇ ਦੇ ਸ਼ੁਰੂ ਵਿੱਚ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਦਾਅਵਾ ਫੌਜ ਮੁਖੀ ਅਸੀਮ ਮੁਨੀਰ ਦੇ ਦਰਬਾਰ ਸਾਹਿਬ ਦੇ ਦੌਰੇ ਅਤੇ ਅਧਿਕਾਰੀਆਂ ਨੂੰ ਇਸ ਨੂੰ ਯਾਤਰੀਆਂ ਲਈ ਮੁੜ ਸ਼ੁਰੂ ਕਰਨ ਦੇ ਹੁਕਮ ਤੋਂ ਬਾਅਦ ਆਇਆ ਸੀ।

ਪੰਜਾਬ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਬਿਆਨ ਜਾਰੀ ਕਰਦਿਆਂ ਕਿਹਾ, “ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਨਿਰਦੇਸ਼ਾਂ ’ਤੇ ਇਤਿਹਾਸਕ ਕਰਤਾਰਪੁਰ ਸਾਹਿਬ ’ਚ ਕੰਮ ਨੂੰ ਸ਼ੁੱਕਰਵਾਰ ਨੂੰ ਬਹਾਲ ਕਰ ਦਿੱਤਾ ਗਿਆ। ਇਸ ਨੂੰ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਸਿੱਖ ਯਾਤਰੀਆਂ (ਤੀਰਥ ਯਾਤਰੀਆਂ) ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ।”

ਜ਼ਿਕਰਯੋਗ ਹੈ ਕਿ ਹੜ੍ਹ ਦੇ ਪਾਣੀ ਕਰਤਾਰਪੁਰ ਕੋਰੀਡੋਰ ਡੁੱਬ ਗਿਆ ਸੀ, ਜਿਸ ਕਾਰਨ ਲਗਪਗ 150 ਸਥਾਨਕ ਸਿੱਖ ਯਾਤਰੀ ਅਤੇ ਅਧਿਕਾਰੀ ਫਸ ਗਏ ਸਨ। ਉਨ੍ਹਾਂ ਨੂੰ ਬਾਅਦ ਵਿੱਚ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀਂ ਬਚਾਇਆ ਗਿਆ ਸੀ।

Advertisement
Show comments