ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਰਨਾਟਕ: ਬੇਲਾਗਾਵੀ ਵਿਚ ਮਾਲ ਗੱਡੀ ਦੀਆਂ ਦੋ ਬੋਗੀਆਂ ਲੀਹੋਂ ਲੱਥੀਆਂ

ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ
ਬੇਲਾਗਾਵੀ ਰੇਲਵੇ ਸਟੇਸ਼ਨ ’ਤੇ ਲੀਹੋਂ ਲੱਥੀਆਂ ਮਾਲ ਗੱਡੀ ਦੀਆਂ ਬੋਗੀਆਂ ਨੂੰ ਹਟਾਉਂਦੀ ਰੇਲਵੇ ਦੀ ਟੀਮ। ਫੋਟੋ: ਪੀਟੀਆਈ
Advertisement

ਬੇਲਾਗਾਵੀ, 15 ਅਪਰੈਲ

Goods train wagons derail ਇਥੇ ਬੇਲਾਗਾਵੀ ਰੇਲਵੇ ਸਟੇਸ਼ਨ ਉੱਤੇ ਅੱਜ ਸਵੇਰੇ ਮਾਲ ਗੱਡੀ ਦੀਆਂ ਦੋ ਬੋਗੀਆਂ ਲੀਹੋਂ ਲੱਥ ਗਈਆਂ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਸੱਟ ਫੇਟ ਤੋਂ ਬਚਾਅ ਰਿਹਾ, ਪਰ ਇਸ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਜ਼ਰੂਰ ਪ੍ਰਭਾਵਿਤ ਹੋਈ। ਮਾਲ ਗੱਡੀ ਦੀਆਂ ਬੋਗੀਆਂ ਬੇਲਾਗਾਵੀ ਵਿਚ ਕਾਂਗਰਸ ਰੋਡ ’ਤੇ ਮਿਲਟਰੀ ਮਹਾਵੇਦ ਮੰਦਰ ਦੇ ਬਿਲਕੁਲ ਸਾਹਮਣੇ ਰੇਲਵੇ ਟਰੈਕ ਤੋਂ ਲੱਥੀਆਂ।

Advertisement

ਮਾਲ ਗੱਡੀ ਮਹਾਰਾਸ਼ਟਰ ਦੇ ਮਿਰਾਜ ਵੱਲ ਜਾ ਰਹੀ ਸੀ। ਦੱਖਣੀ ਪੱਛਮੀ ਰੇਲਵੇ ਨੇ ਕਿਹਾ ਕਿ ਟਰੈਕ ’ਤੇ ਰੇਲਗੱਡੀਆਂ ਦੀ ਆਵਾਜਾਈ ਬਹਾਲ ਕਰਨ ਲਈ ਹੁਬਲੀ ਤੋਂ ਐਕਸੀਡੈਂਟ ਰਿਲੀਫ਼ ਟਰੇਨ ਭੇਜੀ ਗਈ ਹੈ। ਸਬੰਧਤ ਸਟੇਸ਼ਨਾਂ ’ਤੇ ਖੱਜਲ ਖੁਆਰ ਹੋਣ ਵਾਲੇ ਯਾਤਰੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਬੇਲਾਗਾਵੀ ਰੇਲਵੇ ਪੁਲੀਸ ਵੱਲੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Tags :
Goods train wagons derail