ਕਰਨਾਟਕ: ਔਰਤਾਂ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ ਪ੍ਰਜਵਲ ਰੇਵੰਨਾ ਤੋਂ ਸਿਟ ਨੇ ਪੁੱਛ ਪੜਤਾਲ ਕੀਤੀ, ਅਦਾਲਤ ਨੇ 6 ਤੱਕ ਦਾ ਰਿਮਾਂਡ ਦਿੱਤਾ
ਬੰਗਲੌਰ, 31 ਮਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ-ਸੈਕੂਲਰ (ਜੇਡੀ-ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਅੱਜ ਤੜਕੇ ਜਰਮਨੀ ਤੋਂ ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ...
Advertisement
Advertisement
ਬੰਗਲੌਰ, 31 ਮਈ
ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ-ਸੈਕੂਲਰ (ਜੇਡੀ-ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਅੱਜ ਤੜਕੇ ਜਰਮਨੀ ਤੋਂ ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਗ੍ਰਿਫ਼ਤਾਰ ਕਰ ਲਿਆ ਤੇ ਪੁੱਛ ਪੜਤਾਲ ਕੀਤੀ ਗਈ। ਜਿਵੇਂ ਹੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ (33) ਮਿਊਨਿਖ ਤੋਂ ਬੰਗਲੌਰ ਪਰਤਿਆ ਉਸ ਨੂੰ ਪੁੱਛ ਪੜਤਾਲ ਲਈ ਸੀਆਈਡੀ ਦਫ਼ਤਰ ਲਿਜਾਇਆ ਗਿਆ। ਐੱਸਆਈਟੀ ਉਸ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛ ਪੜਤਾਲ ਲਈ ਉਸ ਦਾ ਪੁਲੀਸ ਰਿਮਾਂਡ ਮੰਗੇਗੀ।
ਇਸ ਦੌਰਾਨ ਬੰਗਲੌਰ ਦੀ ਅਦਾਲਤ ਨੇ ਮੁਲਜ਼ਮ ਪ੍ਰਜਵਲ ਦਾ 6 ਜੂਨ ਤੱਕ ਐੱਸਆਈਟੀ ਨੂੰ ਰਿਮਾਂਡ ਦੇ ਦਿੱਤਾ।
Advertisement
