ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਫ਼ਤ ਚੌਲਾਂ ਦੀ ਥਾਂ ਨਕਦ ਅਦਾਇਗੀ ਕਰੇਗੀ ਕਰਨਾਟਕ ਸਰਕਾਰ

ਪੰਜ ਚੋਣ ਗਾਰੰਟੀਆਂ ਵਿੱਚੋਂ ਇੱਕ ਹੋਰ ਗਾਰੰਟੀ ’ਤੇ ਅਮਲ ਸ਼ੁਰੂ
Advertisement
ਬੰਗਲੌਰ, 10 ਜੁਲਾਈ

ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਸੂਬਾ ਸਰਕਾਰ ਦੀ ‘ਅੰਨ ਭਾਗਿਆ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ 5 ਕਿਲੋਗਰਾਮ ਵਾਧੂ ਚੌਲਾਂ ਬਦਲੇ ਨਕਦ ਅਦਾਇਗੀ ਦੇਣ ਦੀ ਅੱਜ ਸ਼ੁਰੂਆਤ ਕੀਤੀ ਹੈ। ਸਿੱਧਾ ਲਾਭ ਦੇਣ (ਡੀਬੀਟੀ) ਦੀ ਸ਼ੁਰੂਆਤ ਦੇ ਨਾਲ ਹੀ ਸੂਬਾਈ ਕਾਂਗਰਸ ਸਰਕਾਰ ਨੇ ਮਈ ਚੋਣਾਂ ਤੋਂ ਪਹਿਲਾਂ ਪੰਜ ਐਲਾਨੀਆਂ ਗਾਰੰਟੀਆਂ ਵਿੱਚੋਂ ਇੱਕ ਹੋਰ ਗਾਰੰਟੀ ’ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਚੋਣ ਗਾਰੰਟੀ ਲਈ ਲੋੜੀਂਦੇ ਚੌਲਾਂ ਦੀ ਵੱਡੀ ਪੱਧਰ ’ਤੇ ਖ਼ਰੀਦ ਕਰਨ ਵਿੱਚ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲਾਭਪਾਤਰੀਆਂ ਨੂੰ ਪੰਜ ਕਿਲੋਗ੍ਰਾਮ ਚੌਲਾਂ ਲਈ 34 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਨਕਦੀ ਦੇਣ ਦਾ ਫ਼ੈਸਲਾ ਕੀਤਾ ਸੀ। ਇਹ ਯੋਜਨਾ ਬੀਪੀਐੱਲ ਅਤੇ ‘ਅੰਤੋਦਿਆ’ ਪਰਿਵਾਰ ਦੇ ਹਰੇਕ ਮੈਂਬਰ ’ਤੇ ਲਾਗੂ ਹੈ। ਸੂਬਾ ਸਰਕਾਰ ਮੁਤਾਬਕ ਕਰਨਾਟਕ ਵਿੱਚ ‘ਅੰਤੋਦਿਆ ਅੰਨ ਯੋਜਨਾ’ ਦੇ 1.28 ਕਰੋੜ ਰਾਸ਼ਨ ਕਾਰਡ ਹਨ, ਜਨਿ੍ਹਾਂ ਵਿੱਚੋਂ ਲਗਪਗ 99 ਫੀਸਦੀ ਆਧਾਰ ਕਾਰਡ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ 82 ਫੀਸਦੀ (1.06 ਕਰੋੜ) ਕਾਰਡ ਸਰਗਰਮ ਬੈਂਕ ਖਾਤਿਆਂ ਨਾਲ ਲਿੰਕਡ ਹਨ ਅਤੇ ਇਨ੍ਹਾਂ ਲਾਭਪਾਤਰੀਆਂ ਨੂੰ ਨਕਦ ਅਦਾਇਗੀ ਦਾ ਅਮਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਰਾਸ਼ਨ ਕਾਰਡ ਧਾਰਕਾਂ ਨੂੰ ਨਵੇਂ ਬੈਂਕ ਖਾਤੇ ਖੋਲ੍ਹਣ ਸਬੰਧੀ ਸੂਚਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਮਹੀਨੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਸ਼ੁਰੂਆਤ ਕਰ ਕੇ ਪਹਿਲੀ ਚੋਣ ਗਾਰੰਟੀ ‘ਸ਼ਕਤੀ’ ਪੂਰੀ ਕੀਤੀ ਸੀ। -ਪੀਟੀਆਈ

Advertisement

 

 

Advertisement
Tags :
ਅਦਾਇਗੀਸਰਕਾਰਕਰਨਾਟਕ:ਕਰੇਗੀਚੌਲਾਂਮੁਫ਼ਤ
Show comments