Karnataka: ਆਰ ਐੱਸ ਐੱਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰੇਗੀ ਸਰਕਾਰ
ਮੰਤਰੀ ਮੰਡਲ ਵੱਲੋਂ ਨਿਯਮ ਲਿਆੳੁਣ ਦਾ ਫ਼ੈਸਲਾ
Advertisement
karnataka cabinet : ਕਰਨਾਟਕ ਸਰਕਾਰ ਦੇ ਮੰਤਰੀ ਮੰਡਲ ਨੇ ਵੀਰਵਾਰ ਨੂੰ ਸੜਕਾਂ ’ਤੇ ਆਰ ਐੱਸ ਐੱਸ (RSS) ਦੀਆਂ ਗਤੀਵਿਧੀਆਂ ਜਿਵੇਂ ਕਿ ਮਾਰਚ ਕੱਢਣ ਜਾਂ ਸਰਕਾਰੀ ਥਾਵਾਂ ’ਤੇ ਸਮਾਗਮ ਕਰਾਉਣ ਦੀ ਪੜਤਾਲ ਲਈ ਨਿਯਮ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਕਰਨਾਟਕ ਦੇ ਸੂਚਨਾ ਤਕਨਾਲੋਜੀ ਅਤੇ ਬਾਇਓਟੈਕਨਾਲੋਜੀ ਮੰਤਰੀ ਪ੍ਰਿਯਾਂਕ ਖੜਗੇ ਦੇ ਮੁੱਖ ਮੰਤਰੀ ਸਿੱਧਾਰਮਈਆ ਨੂੰ ਲਿਖੇ ਉਸ ਪੱਤਰ ਦੇ ਆਧਾਰ 'ਤੇ ਲਿਆ ਗਿਆ ਜਿਸ ਵਿੱਚ ਉਨ੍ਹਾਂ ਆਰ ਐੱਸ ਐੱਸ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ, "ਜਿਹੜੇ ਨਿਯਮ ਅਸੀਂ ਲਿਆਉਣਾ ਚਾਹੁੰਦੇ ਹਾਂ ਉਹ ਜਨਤਕ ਥਾਵਾਂ, ਸਰਕਾਰੀ ਸਕੂਲਾਂ, ਕਾਲਜਾਂ, ਸਰਕਾਰੀ ਅਦਾਰਿਆਂ, ਸਰਕਾਰੀ ਮਾਲਕੀਅਤ ਵਾਲੇ ਅਦਾਰਿਆਂ ਅਤੇ ਸਹਾਇਤਾ ਪ੍ਰਾਪਤ ਸੰਸਥਾਵਾਂ ਲਈ ਹਨ। ਅਸੀਂ ਇੱਕ ਨਵਾਂ ਨਿਯਮ ਬਣਾਉਣ ਲਈ ਗ੍ਰਹਿ ਵਿਭਾਗ, ਕਾਨੂੰਨ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਨੂੰ ਇਕੱਠਾ ਕਰਾਂਗੇ।" ਉਨ੍ਹਾਂ ਕਿਹਾ, "ਅਗਲੇ ਦੋ-ਤਿੰਨ ਦਿਨਾਂ ਵਿੱਚ ਇਹ ਨਵਾਂ ਨਿਯਮ ਕਾਨੂੰਨ ਅਤੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਲਾਗੂ ਹੋ ਜਾਵੇਗਾ।" ਮੰਤਰੀ ਨੇ ਅੱਗੇ ਕਿਹਾ, "ਅਸੀਂ ਕਿਸੇ ਵੀ ਸੰਸਥਾ ਨੂੰ ਕੰਟਰੋਲ ਨਹੀਂ ਕਰ ਸਕਦੇ, ਪਰ ਹੁਣ ਤੋਂ ਤੁਸੀਂ ਜਨਤਕ ਥਾਵਾਂ ਜਾਂ ਸੜਕਾਂ 'ਤੇ ਜੋ ਮਰਜ਼ੀ ਨਹੀਂ ਕਰ ਸਕਦੇ। ਤੁਸੀਂ ਜੋ ਵੀ ਕਰਨਾ ਹੈ, ਉਹ ਸਰਕਾਰ ਦੀ ਇਜਾਜ਼ਤ ਲੈਣ ਤੋਂ ਬਾਅਦ ਹੀ ਕਰਨਾ ਹੋਵੇਗਾ।"
Advertisement
Advertisement