ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰਨਾਟਕ: 5 ਬਾਘਾਂ ਦੀ ਮੌਤ ਦੇ ਮਾਮਲੇ ’ਚ 2 ਅਧਿਕਾਰੀ ਮੁਅੱਤਲ

ਬੰਗਲੁਰੂ, 5 ਜੁਲਾਈ ਕਰਨਾਟਕ ਦੇ ਜੰਗਲਾਤ ਮੰਤਰੀ ਈਸ਼ਵਰ ਖੰਡਰੇ ਨੇ ਮਾਲੇ ਮਹਾਦੇਸ਼ਵਰਾ (ਐੱਮ.ਐੱਮ.) ਪਹਾੜੀਆਂ ਵਿੱਚ ਪੰਜ ਬਾਘਾਂ ਦੀ ਗੈਰ-ਕੁਦਰਤੀ ਮੌਤ ਦੇ ਸਬੰਧ ਵਿੱਚ ਲਾਪਰਵਾਹੀ ਅਤੇ ਕੰਮ ਵਿੱਚ ਕੁਤਾਹੀ ਲਈ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ...
Advertisement

ਬੰਗਲੁਰੂ, 5 ਜੁਲਾਈ

ਕਰਨਾਟਕ ਦੇ ਜੰਗਲਾਤ ਮੰਤਰੀ ਈਸ਼ਵਰ ਖੰਡਰੇ ਨੇ ਮਾਲੇ ਮਹਾਦੇਸ਼ਵਰਾ (ਐੱਮ.ਐੱਮ.) ਪਹਾੜੀਆਂ ਵਿੱਚ ਪੰਜ ਬਾਘਾਂ ਦੀ ਗੈਰ-ਕੁਦਰਤੀ ਮੌਤ ਦੇ ਸਬੰਧ ਵਿੱਚ ਲਾਪਰਵਾਹੀ ਅਤੇ ਕੰਮ ਵਿੱਚ ਕੁਤਾਹੀ ਲਈ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਨੇ ਇਸ ਮੁੱਦੇ ਦੇ ਸਬੰਧ ਵਿੱਚ ਡਿਪਟੀ ਕੰਜ਼ਰਵੇਟਰ ਆਫ ਫੋਰੈਸਟਸ (ਡੀ.ਸੀ.ਐੱਫ.) ਵਾਈ ਚੱਕਰਪਾਣੀ ਦੀ ਮੁਅੱਤਲੀ ਦੀ ਵੀ ਸਿਫਾਰਸ਼ ਕੀਤੀ ਹੈ।

Advertisement

ਜ਼ਿਕਰਯੋਗ ਹੈ ਕਿ ਇੱਕ ਮਾਦਾ ਬਾਘ ਅਤੇ ਉਸ ਦੇ ਚਾਰ ਬੱਚੇ 26 ਜੂਨ ਨੂੰ ਐੱਮ.ਐੱਮ. ਪਹਾੜੀਆਂ ਦੇ ਹੁਗਯਾਮ ਰੇਂਜ ਵਿੱਚ ਮ੍ਰਿਤਕ ਪਾਏ ਗਏ ਸਨ।

ਖੰਡਰੇ ਨੇ ਅਧਿਕਾਰੀਆਂ ਦੇ ਆਚਰਣ ਦੀ ਵਿਭਾਗੀ ਜਾਂਚ ਦੀ ਵੀ ਸਿਫਾਰਸ਼ ਕੀਤੀ ਹੈ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਮੰਤਰੀ ਨੇ ਉੱਚ ਪੱਧਰੀ ਜਾਂਚ ਕਮੇਟੀ ਨੂੰ 10 ਜੁਲਾਈ ਤੱਕ ਆਪਣੀ ਅੰਤਿਮ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।

ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਲਗਭਗ 11 ਸਾਲ ਦੀ ਮਾਦਾ ਬਾਘ ਅਤੇ ਉਸ ਦੇ ਚਾਰ ਬੱਚਿਆਂ, ਜਿਨ੍ਹਾਂ ਦੀ ਉਮਰ ਲਗਭਗ 10 ਤੋਂ 11 ਮਹੀਨੇ ਸੀ, ਦੀ ਮੌਤ ਕਥਿਤ ਤੌਰ 'ਤੇ ਗਾਂ ਦੀ ਦੇਹ ’ਤੇ ਛਿੜਕੇ ਗਏ ਰਸਾਇਣਾਂ ਕਾਰਨ ਹੋਈ ਸੀ, ਜਿਸਨੂੰ ਇੱਕ ਬਾਘ ਵੱਲੋਂ ਪਸ਼ੂਆਂ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ "ਬਦਲੇ ਦੀ ਕਾਰਵਾਈ" ਮੰਨਿਆ ਜਾ ਰਿਹਾ ਹੈ। -ਪੀਟੀਆਈ

Advertisement
Show comments