ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ ਹੈ: ਕੈਨੇਡੀਅਨ ਪੁਲੀਸ

ਓਟਵਾ, 22 ਜੂਨ ਏਅਰ ਇੰਡੀਆ ਜਹਾਜ਼ 182 ਦੇ ਬੰਬ ਧਮਾਕੇ ਦੀ ਜਾਂਚ ਚੱਲ ਰਹੀ ਹੈ। ਕੈਨੇਡੀਅਨ ਪੁਲੀਸ ਨੇ ਇਸ ਨੂੰ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਘਰੇਲੂ ਅਤਿਵਾਦ ਜਾਂਚ ਕਰਾਰ ਦਿੱਤਾ। ਘਾਤਕ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ਦੀ ਯਾਦਗਾਰ...
Advertisement

ਓਟਵਾ, 22 ਜੂਨ

ਏਅਰ ਇੰਡੀਆ ਜਹਾਜ਼ 182 ਦੇ ਬੰਬ ਧਮਾਕੇ ਦੀ ਜਾਂਚ ਚੱਲ ਰਹੀ ਹੈ। ਕੈਨੇਡੀਅਨ ਪੁਲੀਸ ਨੇ ਇਸ ਨੂੰ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਘਰੇਲੂ ਅਤਿਵਾਦ ਜਾਂਚ ਕਰਾਰ ਦਿੱਤਾ। ਘਾਤਕ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ਦੀ ਯਾਦਗਾਰ 23 ਜੂਨ ਨੂੰ ਮਨਾਈ ਜਾ ਰਹੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ਕਨਿਸ਼ਕ ਫਲਾਈਟ 182 ’ਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। 1984 ਵਿਚ ਅਪਰੇਸ਼ਨ ਬਲੂਸਟਾਰ ਦੇ ਬਦਲੇ ਵਜੋਂ ਇਸ ਬੰਬ ਧਮਾਕੇ ਦਾ ਦੋਸ਼ ਸਿੱਖ ਖਾੜਕੂਆਂ ’ਤੇ ਲਗਾਇਆ ਗਿਆ ਸੀ। ਅੱਜ ਬਿਆਨ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੋਲ ਨੇ ਇਸ ਬੰਬ ਧਮਾਕੇ ਨੂੰ ਸਭ ਤੋਂ ਭਿਆਨਕ ਦਹਿਸ਼ਤਗਰਦ ਕਰਵਾਈ ਕਰਾਰ ਦਿੱਤਾ। ਟੇਬੋਲ ਨੇ ਕਿਹਾ, ‘ਏਅਰ ਇੰਡੀਆ ਦੀ ਜਾਂਚ ਸਭ ਤੋਂ ਲੰਬੀ ਅਤੇ ਯਕੀਨੀ ਤੌਰ 'ਤੇ ਸਭ ਤੋਂ ਗੁੰਝਲਦਾਰ ਘਰੇਲੂ ਅਤਿਵਾਦ ਜਾਂਚ ਵਿੱਚੋਂ ਇੱਕ ਹੈ। ਸਾਡੀ ਜਾਂਚ ਜਾਰੀ ਹੈ’

Advertisement

Advertisement