ਜਸਟਿਸ ਕ੍ਰਿਸ਼ਨਕੁਮਾਰ ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ
ਨਵੀਂ ਦਿੱਲੀ, 20 ਨਵੰਬਰ ਜਸਟਿਸ ਡੀ. ਕ੍ਰਿਸ਼ਨਕੁਮਾਰ ਨੂੰ ਸੁਪਰੀਮ ਕੋਰਟ ਕੌਲਿਜੀਅਮ ਦੀ ਸਿਫ਼ਾਰਸ ਦੇ 48 ਘੰਟਿਆਂ ਦੇ ਅੰਦਰ ਅੱਜ ਮਨੀਪੁਰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕਰ ਦਿੱਤਾ ਗਿਆ। ਹਾਈ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਸਿਧਾਰਥ ਮ੍ਰਿਦੁਲ 62 ਸਾਲ ਦੀ...
Advertisement
ਨਵੀਂ ਦਿੱਲੀ, 20 ਨਵੰਬਰ
ਜਸਟਿਸ ਡੀ. ਕ੍ਰਿਸ਼ਨਕੁਮਾਰ ਨੂੰ ਸੁਪਰੀਮ ਕੋਰਟ ਕੌਲਿਜੀਅਮ ਦੀ ਸਿਫ਼ਾਰਸ ਦੇ 48 ਘੰਟਿਆਂ ਦੇ ਅੰਦਰ ਅੱਜ ਮਨੀਪੁਰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕਰ ਦਿੱਤਾ ਗਿਆ। ਹਾਈ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਸਿਧਾਰਥ ਮ੍ਰਿਦੁਲ 62 ਸਾਲ ਦੀ ਉਮਰ ਪੂਰੀ ਹੋਣ ਕਰ ਕੇ ਵੀਰਵਾਰ ਨੂੰ ਅਹੁਦਾ ਛੱਡ ਦੇਣਗੇ। ਸਿਖ਼ਰਲੀ ਅਦਾਲਤ ਕੌਲਿਜੀਅਮ ਨੇ 18 ਨਵੰਬਰ ਨੂੰ ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਰੂਪ ਵਿੱਚ ਜਸਟਿਸ ਕ੍ਰਿਸ਼ਨਕੁਮਾਰ ਦਾ ਨਾਮ ਪ੍ਰਸਤਾਵਿਤ ਕੀਤਾ ਸੀ, ਜੋ ਇਸ ਵੇਲੇ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਤਾਇਨਾਤ ਹਨ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ‘ਐਕਸ’ ਉੱਤੇ ਜਸਟਿਸ ਕ੍ਰਿਸ਼ਨਕੁਮਾਰ ਦੀ ਤਰੱਕੀ ਦਾ ਐਲਾਨ ਕੀਤਾ ਅਤੇ ਕਿਹਾ, ‘‘ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।’’ -ਪੀਟੀਆਈ
Advertisement
Advertisement