ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਦਾ ਜੁਡੀਸ਼ਲ ਰਿਮਾਂਡ

ਐੱਨਆਰਆੲੀ ਨੇ ਫਾਰਚੂਨਰ ਨਾਲ ਮਾਰੀ ਸੀ ਮੈਰਾਥਨ ਦੌਡ਼ਾਕ ਨੂੰ ਟੱਕਰ; ਪੁਲੀਸ ਨੇ 30 ਘੰਟਿਆਂ ’ਚ ਹੱਲ ਕੀਤਾ ਮਾਮਲਾ
ਮੁਲਜ਼ਮ ਦੀ ਫਾਇਲ ਫੋਟੋ।
Advertisement

ਹਤਿੰਦਰ ਮਹਿਤਾ

ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਆਪਣੇ ਵਾਹਨ ਨਾਲ ਟੱਕਰ ਮਾਰ ਕੇ ਭੱਜਣ ਵਾਲੇ ਐੱਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲੀਸ ਨੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਅੰਮ੍ਰਿਤਪਾਲ ਨੂੰ ਦੋ ਹਫ਼ਤਿਆਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਪੁਲੀਸ ਨੇ ਕਿਹਾ ਕਿ ਉਨ੍ਹਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 30 ਘੰਟਿਆਂ ’ਚ ਹੀ ਮਾਮਲੇ ਨੂੰ ਸੁਲਝਾ ਲਿਆ ਹੈ। ਕੈਨੇਡਾ ਅਧਾਰਿਤ ਐੱਨਆਰਆਈ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਇਹ ਤਾਂ ਪਤਾ ਸੀ ਕਿ ਵਾਹਨ ਨਾਲ ਕੋਈ ਬਜ਼ੁਰਗ ਟਕਰਾਇਆ ਹੈ ਪਰ ਇਹ ਜਾਣਕਾਰੀ ਦੇਰ ਰਾਤ ਮਿਲੀ ਕਿ ਉਸ ਨੇ ਮਹਾਨ ਮੈਰਾਥਨ ਦੌੜਾਕ ਦੀ ਜਾਨ ਲੈ ਲਈ ਹੈ। ਅੰਮ੍ਰਿਤਪਾਲ ਨੂੰ ਉਮੀਦ ਨਹੀਂ ਸੀ ਕਿ ਪੁਲੀਸ ਉਸ ਨੂੰ ਇੰਨੀ ਜਲਦੀ ਫੜ ਲਵੇਗੀ ਕਿਉਂਕਿ ਉਹ ਫਾਰਚੂਨਰ ਦਾ ਤੀਜਾ ਖ਼ਰੀਦਦਾਰ ਸੀ ਅਤੇ ਕਾਰ ਉਸ ਦੇ ਨਾਮ ’ਤੇ ਚੜ੍ਹੀ ਵੀ ਨਹੀਂ ਸੀ। ਜਲੰਧਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਇਸ ਗੱਲ ਤੋਂ ਅਣਜਾਣ ਸੀ ਕਿ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਵਿੱਚ ਪ੍ਰਗਤੀ ਇੰਨੀ ਤੇਜ਼ੀ ਨਾਲ ਹੋ ਸਕਦੀ ਹੈ ਅਤੇ ਉਸ ਨੂੰ ਕੱਲ ਸ਼ਾਮ ਘਰ ਤੋਂ ਹੀ ਫੜ ਲਿਆ ਗਿਆ ਸੀ। ਜਲੰਧਰ ਦਿਹਾਤੀ ਪੁਲੀਸ ਦੀ ਟੀਮ, ਜਿਸ ਵਿੱਚ ਐੱਸਐੱਸਪੀ ਹਰਵਿੰਦਰ ਵਿਰਕ, ਐੱਸਪੀ ਸਰਬਜੀਤ ਰਾਏ ਅਤੇ ਪਰਮਿੰਦਰ ਹੀਰ, ਡੀਐੱਸਪੀ ਆਦਮਪੁਰ ਕੁਲਵੰਤ ਸਿੰਘ, ਇੰਸਪੈਕਟਰ ਹਰਦੇਵਪ੍ਰੀਤ ਸਿੰਘ ਅਤੇ ਪੁਸ਼ਪ ਬਾਲੀ ਸ਼ਾਮਲ ਸਨ, ਸੁਰਾਗ ’ਤੇ ਕੰਮ ਕਰ ਰਹੀ ਸੀ। ਐੱਸਐੱਸਪੀ ਨੇ ਦੱਸਿਆ ਕਿ ਕਾਰ ਚਾਲਕ ਨੇ ਪੁਲੀਸ ਨੂੰ ਚਕਮਾ ਦੇਣ ਲਈ ਕਈ ਤਰੀਕੇ ਵਰਤੇ। ਫੌਜਾ ਸਿੰਘ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਹਾਈਵੇਅ ਤੋਂ ਭੱਜ ਗਿਆ ਸੀ ਅਤੇ ਪਿੰਡਾਂ ਤੇ ਕੱਚੇ ਰਸਤਿਆਂ ਰਾਹੀਂ ਆਪਣੇ ਘਰ ਪਹੁੰਚ ਗਿਆ ਸੀ। ਇਸੇ ਕਾਰਨ ਹਾਦਸੇ ਸਬੰਧੀ ਬਹੁਤੀ ਫੁਟੇਜ ਨਹੀਂ ਮਿਲ ਸਕੀ ਪਰ ਜੋ ਵੀ ਤਸਵੀਰਾਂ ਮਿਲੀਆਂ ਉਹ ਫ਼ੈਸਲਾਕੁਨ ਸਾਬਤ ਹੋਈਆਂ। ਘਰ ਪਹੁੰਚ ਕੇ ਅੰਮ੍ਰਿਤਪਾਲ ਨੇ ਫਾਰਚੂਨਰ ਨੂੰ ਗੈਰਾਜ ਵਿੱਚ ਲੁਕਾ ਦਿੱਤਾ ਸੀ। ਟੱਕਰ ਮਗਰੋਂ ਉਸ ਦੀ ਗੱਡੀ ਦੀ ਖੱਬੀ ਹੈੱਡਲਾਈਟ ਨੇੜਲੀ ਥਾਂ ਨੁਕਸਾਨੀ ਗਈ ਸੀ ਅਤੇ ਉਸ ਨੇ ਇਸ ਦੀ ਮੁਰੰਮਤ ਨਾ ਕਰਵਾਈ। ਉਦੋਂ ਤੋਂ ਉਹ ਆਪਣੀ ਸਾਈਕਲ ਦੀ ਵਰਤੋਂ ਕਰ ਰਿਹਾ ਸੀ ਅਤੇ ਆਮ ਵਾਂਗ ਘੁੰਮ ਰਿਹਾ ਸੀ।

Advertisement

ਐੱਸਐੱਸਪੀ ਨੇ ਢਿੱਲੋਂ ਨੇ ਗ੍ਰਿਫ਼ਤਾਰੀ ਸਬੰਧੀ ਸਬੂਤਾਂ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ ਵਾਹਨ ਦੇ ਕੁਝ ਟੁੱਟੇ ਹੋਏ ਹਿੱਸੇ ਮਿਲੇ ਸਨ ਜਿਸ ਨਾਲ ਕਾਰ ਦੀ ਪਛਾਣ ਕਰਨ ਵਿੱਚ ਮਦਦ ਮਿਲੀ। ਪੁਲੀਸ ਟੁੱਟੇ ਹੋਏ ਹਿੱਸਿਆਂ ਨੂੰ ਕਾਰ ਦੀ ਏਜੰਸੀ ਲੈ ਕੇ ਗਈ ਤਾਂ ਜੋ ਗੱਡੀ ਦਾ ਮਾਡਲ ਪਤਾ ਲਗਾਇਆ ਜਾ ਸਕੇ ਜੋ 2009 ਦਾ ਮਿਲਿਆ। ਅਖੀਰ ਵਿੱਚ ਫਾਰਚੂਨਰ ਗੱਡੀ ਦੇ ਬੀਮਾ ਰਿਕਾਰਡਾਂ ਵਿੱਚ ਢਿੱਲੋਂ ਦਾ ਫ਼ੋਨ ਨੰਬਰ ਮਿਲ ਗਿਆ। ਜਦੋਂ ਪੁਲੀਸ ਟੀਮ ਉਸ ਦੇ ਘਰ ਪਹੁੰਚੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ 23 ਜੂਨ ਨੂੰ ਐਮਰਜੈਂਸੀ ਸਰਟੀਫਿਕੇਟ ’ਤੇ ਭਾਰਤ ਵਾਪਸ ਆਇਆ ਸੀ। ਉਸ ਦਾ ਕੈਨੇਡਾ ਵਿੱਚ ਆਪਣਾ ਭਾਰਤੀ ਪਾਸਪੋਰਟ ਗੁਆਚ ਗਿਆ ਸੀ, ਜਿਸ ਕਾਰਨ ਉਸ ਨੂੰ ਪਰਤਣਾ ਪਿਆ। ਪਲੱਸ ਟੂ ਪਾਸ ਨੌਜਵਾਨ ਟੂਰਿਸਟ ਵੀਜ਼ੇ ’ਤੇ ਕੈਨੇਡਾ ਗਿਆ ਸੀ ਪਰ ਉੱਥੇ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਉਸ ਦਾ ਪਰਮਿਟ 2027 ਤੱਕ ਵੈਧ ਹੈ।

Advertisement