ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੇਐਮਐਮ ਦੀ ਅਗਵਾਈ ਵਾਲਾ ਗੱਠਜੋੜ ‘ਘੁਸਪੈਠੀਆ ਬੰਧਨ’ ਅਤੇ ‘ਮਾਫੀਆ ਦਾ ਗੁਲਾਮ’: ਮੋਦੀ

Pm Modi in Jharkhand
ਝਾਰਖੰਡ ਵਿਚ ਚੁਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਫੋਟੋ ਪੀਟੀਆਈ
Advertisement

ਰਾਂਚੀ, 4 ਨਵੰਬਰ

Pm Modi in Jharkhand: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਝਾਰਖੰਡ ਵਿੱਚ ਜੇਐਮਐਮ ਦੀ ਅਗਵਾਈ ਵਾਲੇ ਗੱਠਜੋੜ ’ਤੇ ਤਿੱਖਾ ਹਮਲਾ ਬੋਲਦਿਆਂ ਕਥਿਤ ਤੌਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਦਾ ਸਮਰਥਨ ਕਰਨ ਲਈ ਇਸ ਨੂੰ ‘ਘੁਸਪੈਠੀਆ ਬੰਧਨ’ ਕਰਾਰ ਦਿੱਤਾ ਅਤੇ "ਮਾਫੀਆ ਦਾ ਗੁਲਾਮ" ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਝਾਰਖੰਡ ਵਿੱਚ ਗੱਠਜੋੜ ਦੇ ਆਗੂਆਂ ਵੱਲੋਂ ਘੁਟਾਲੇ ਇੱਕ ਉਦਯੋਗ ਦੀ ਤਰ੍ਹਾਂ ਬਣ ਗਏ ਹਨ ਅਤੇ ਭ੍ਰਿਸ਼ਟਾਚਾਰ ਨੇ ਝਾਰਖੰਡ ਨੂੰ ਸਿਉਂਕ ਵਾਂਗ ਨਿਗਲ ਲਿਆ ਹੈ।

Advertisement

ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਤੁਸ਼ਟੀਕਰਨ ਦੀ ਰਾਜਨੀਤੀ ਆਪਣੇ ਸਿਖਰ ’ਤੇ ਪਹੁੰਚ ਗਈ ਹੈ, ਜਿੱਥੇ ਜੇਐਮਐਮ ਦੀ ਅਗਵਾਈ ਵਾਲਾ ਗੱਠਜੋੜ ਬੰਗਲਾਦੇਸ਼ੀ ਘੁਸਪੈਠੀਆਂ ਦਾ ਸਮਰਥਨ ਕਰਨ ਵਿੱਚ ਰੁੱਝਿਆ ਹੋਇਆ ਹੈ। ਜੇ ਅਜਿਹਾ ਜਾਰੀ ਰਿਹਾ, ਤਾਂ ਝਾਰਖੰਡ ਵਿੱਚ ਕਬਾਇਲੀ ਆਬਾਦੀ ਸੁੰਗੜ ਜਾਵੇਗੀ। ਇਹ ਕਬਾਇਲੀ ਸਮਾਜ ਅਤੇ ਦੇਸ਼ ਲਈ ਖ਼ਤਰਾ ਹੈ। ਮੋਦੀ ਨੇ ਝਾਰਖੰਡ ਦੇ ਗੜ੍ਹਵਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਗੱਠਜੋੜ ਇੱਕ ‘ਘੁਸਪੈਠੀਆ ਬੰਧਨ’ ਅਤੇ ‘ਮਾਫੀਆ ਦਾ ਗੁਲਾਮ’ ਬਣ ਗਿਆ ਹੈ।

ਪੀਟੀਆਈ ਫੋਟੋ

ਇੱਥੇ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਝਾਰਖੰਡ ਦੀ ਇਹ ਪਹਿਲੀ ਫੇਰੀ ਹੈ। ਮੋਦੀ ਨੇ ਕਿਹਾ ਕਿ ਜੇਐਮਐਮ, ਕਾਂਗਰਸ, ਆਰਜੇਡੀ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵੋਟ ਬੈਂਕ ਦੀ ਰਾਜਨੀਤੀ ਲਈ ਵਰਤ ਰਹੇ ਹਨ, ਉਨ੍ਹਾਂ ਨੂੰ ਝਾਰਖੰਡ ਵਿੱਚ ਵਸਣ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ ਜੋ ਸਮਾਜਿਕ ਢਾਂਚੇ ਲਈ ਖ਼ਤਰਾ ਹੈ ਅਤੇ ਝਾਰਖੰਡ ਵਿੱਚ ਸਥਿਤੀ ਨੂੰ ਗੰਭੀਰ ਬਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਵਿੱਚ ਸਰਸਵਤੀ ਵੰਦਨਾ ਨੂੰ ਰੋਕਿਆ ਜਾਂਦਾ ਹੈ, ਤਾਂ ਤੁਸੀਂ ਖ਼ਤਰੇ ਦੇ ਪੱਧਰ ਨੂੰ ਸਮਝ ਸਕਦੇ ਹੋ। ਤਿਉਹਾਰਾਂ ਦੌਰਾਨ ਕਰਫਿਊ ਹੈ...ਦੁਰਗਾ ਪੂਜਾ ਅਤੇ ਸਾਰੇ ਵੱਡੇ ਤਿਉਹਾਰ ਪ੍ਰਭਾਵਿਤ ਹੋ ਰਹੇ ਹਨ। -ਪੀਟੀਆਈ

Advertisement
Tags :
Narender ModiPm Modi in JharkhandPrime Minister