ਝਾਰਖੰਡ: ਆਈਈਡੀ ਧਮਾਕੇ ਵਿੱਚ ਸੀਆਰਪੀਐੱਫ ਦੇ ਦੋ ਜਵਾਨ ਜ਼ਖਮੀ
ਝਾਰਖੰਡ ਦੇ ਚਾਈਬਾਸਾ ਵਿੱਚ ਇੱਕ ਆਈਈਡੀ ਧਮਾਕੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਘੱਟੋ-ਘੱਟ ਦੋ ਜਵਾਨ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਦੇ ਕਰੀਬ ਏਸ਼ੀਆ ਦੇ ਸਭ ਤੋਂ ਸੰਘਣੇ ਜੰਗਲਾਂ ਵਿੱਚੋਂ ਇੱਕ ਸਰੰਡਾ ਜੰਗਲ...
Advertisement
ਝਾਰਖੰਡ ਦੇ ਚਾਈਬਾਸਾ ਵਿੱਚ ਇੱਕ ਆਈਈਡੀ ਧਮਾਕੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਘੱਟੋ-ਘੱਟ ਦੋ ਜਵਾਨ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਦੇ ਕਰੀਬ ਏਸ਼ੀਆ ਦੇ ਸਭ ਤੋਂ ਸੰਘਣੇ ਜੰਗਲਾਂ ਵਿੱਚੋਂ ਇੱਕ ਸਰੰਡਾ ਜੰਗਲ ਵਿੱਚ ਜਰਾਏਕੇਲਾ ਦੇ ਨੇੜੇ ਮਾਨਕੇ ਖੇਤਰ ਵਿੱਚ ਵਾਪਰੀ, ਜਦੋਂ ਸੀਆਰਪੀਐੱਫ ਦੇ ਕਰਮਚਾਰੀ ਇੱਕ ਤਲਾਸ਼ੀ ਮੁਹਿੰਮ ਚਲਾ ਰਹੇ ਸਨ,। ਦੋਵੇਂ ਜਵਾਨ ਸੀਆਰਪੀਐੱਫ ਦੀ ਕੋਬਰਾ ਬਟਾਲੀਅਨ ਨਾਲ ਸਬੰਧਤ ਹਨ। ਅਧਿਕਾਰੀ ਨੇ ਕਿਹਾ, ‘‘ਦੋਵੇਂ ਜ਼ਖਮੀ ਕਰਮਚਾਰੀਆਂ ਨੂੰ ਬਿਹਤਰ ਇਲਾਜ ਲਈ ਰਾਂਚੀ ਲਿਜਾਇਆ ਜਾ ਰਿਹਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਖੋਜ ਮੁਹਿੰਮ ਜਾਰੀ ਹੈ।
Advertisement