ਝਾਰਖੰਡ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਮਾਓਵਾਦੀ ਹਲਾਕ
ਮੌਕੇ ਤੋਂ ਤਿੰਨ ਹਥਿਆਰ ਬਰਾਮਦ; ਤਲਾਸ਼ੀ ਮੁਹਿੰਮ ਜਾਰੀ
Advertisement
ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਪਾਬੰਦੀਸ਼ੁਦਾ ਮਾਓਵਾਦੀ ਜਥੇਬੰਦੀ ਝਾਰਖੰਡ ਜਨ ਮੁਕਤੀ ਪਰਿਸ਼ਦ (ਜੇ ਜੇ ਐੱਮ ਪੀ) ਦੇ ਤਿੰਨ ਮੈੈਂਬਰ ਮਾਰੇ ਗਏ। ਇਹ ਮੁਕਾਬਲਾ ਸਵੇਰੇ 8 ਵਜੇ ਦੇ ਕਰੀਬ ਬਿਸ਼ਨਪੁਰ ਥਾਣਾ ਖੇਤਰ ਦੇ ਕੇਚਕੀ ਪਿੰਡ ਨੇੜੇ ਜੰਗਲੀ ਇਲਾਕੇ ਵਿੱਚ ਹੋਇਆ। ਝਾਰਖੰਡ ਜੈਗੁਆਰ ਅਤੇ ਗੁਮਲਾ ਪੁਲੀਸ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ। ਆਈ ਜੀ (ਅਪਰੇਸ਼ਨਜ਼) ਤੇ ਝਾਰਖੰਡ ਪੁਲੀਸ ਦੇ ਤਰਜਮਾਨ ਮਾਈਕਲ ਰਾਜ ਐੱਸ ਨੇ ਦੱਸਿਆ, ‘ਮੁਕਾਬਲੇ ਵਿਚ ਤਿੰਨ ਜੇ ਜੇ ਐੱਮ ਪੀ ਮਾਓਵਾਦੀ ਮਾਰੇ ਗਏ। ਮੌਕੇ ਤੋਂ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਹਨ।’ ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਗੁਮਲਾ ਦੇ ਐੱਸ ਪੀ ਹੈਰਿਸ ਬਿਨ ਜ਼ਮਾਨ ਨੇ ਕਿਹਾ ਕਿ ਮਾਓਵਾਦੀਆਂ ਦੀ ਪਛਾਣ ਲਾਲੂ ਲੋੋਹਰਾ, ਸੁਜੀਤ ਓਰਾਓਂ ਤੇ ਛੋਟੂ ਓਰਾਓਂ ਵਜੋਂ ਹੋਈ ਹੈ।
ਛੱਤੀਸਗੜ੍ਹ ’ਚ 71 ਨਕਸਲੀਆਂ ਵੱਲੋਂ ਆਤਮ-ਸਮਰਪਣ
ਦਾਂਤੇਵਾੜਾ: Bਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਅੱਜ 71 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ 30 ’ਤੇ ਕੁੱਲ 64 ਲੱਖ ਰੁਪਏ ਦਾ ਇਨਾਮ ਸੀ। ਦਾਂਤੇਵਾੜਾ ਦੇ ਪੁਲੀਸ ਸੁਪਰਡੈਂਟ (ਐੱਸ ਪੀ) ਗੌਰਵ ਰਾਏ ਅਨੁਸਾਰ ਆਤਮ-ਸਮਰਪਣ ਕਰਨ ਵਾਲਿਆਂ ਵਿੱਚ 21 ਔਰਤਾਂ ਵੀ ਸ਼ਾਮਲ ਹਨ। ਨਕਸਲੀਆਂ ਨੇ ਸੀਨੀਅਰ ਪੁਲੀਸ ਅਤੇ ਸੀ ਆਰ ਪੀ ਐੱਫ ਅਧਿਕਾਰੀਆਂ ਸਾਹਮਣੇ ਹਥਿਆਰ ਸੁੱਟੇ। ਉਨ੍ਹਾਂ ਕਿਹਾ ਕਿ ਨਕਸਲੀਆਂ ਨੇ ਬਸਤਰ ਰੇਂਜ ਪੁਲੀਸ ਵੱਲੋਂ ਸ਼ੁਰੂ ਕੀਤੀਆਂ ਗਈਆਂ ਪੁਨਰਵਾਸ ਮੁਹਿੰਮਾਂ ਦੇ ਨਾਲ-ਨਾਲ ਸੂਬਾ ਸਰਕਾਰ ਦੀ ਨਵੀਂ ਆਤਮ-ਸਮਰਪਣ ਅਤੇ ਪੁਨਰਵਾਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਹਥਿਆਰ ਸੁੱਟਣ ਦਾ ਫ਼ੈਸਲਾ ਲਿਆ ਹੈ।
Advertisement
Advertisement