ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝਾਰਖੰਡ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਇੱਕ ਕਰੋੜ ਦੇ ਇਨਾਮੀ ਸਮੇਤ ਤਿੰਨ ਮਾਓਵਾਦੀ ਢੇਰ

ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਕਰੋੜ ਦਾ ਇਨਾਮ ਰੱਖਣ ਵਾਲੇ ਇੱਕ ਮਾਓਵਾਦੀ ਸਮੇਤ ਦੋ ਹੋਰ ਢੇਰ ਹੋ ਗਏ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਗੋਰਹਰ ਥਾਣਾ ਅਧੀਨ ਪੰਤਿਤਰੀ ਜੰਗਲੀ ਖੇਤਰ ਵਿੱਚ ਸਵੇਰੇ...
File Photo PTI
Advertisement

ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਕਰੋੜ ਦਾ ਇਨਾਮ ਰੱਖਣ ਵਾਲੇ ਇੱਕ ਮਾਓਵਾਦੀ ਸਮੇਤ ਦੋ ਹੋਰ ਢੇਰ ਹੋ ਗਏ।

ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਗੋਰਹਰ ਥਾਣਾ ਅਧੀਨ ਪੰਤਿਤਰੀ ਜੰਗਲੀ ਖੇਤਰ ਵਿੱਚ ਸਵੇਰੇ 6 ਵਜੇ ਦੇ ਕਰੀਬ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਸਾਹਦੇਵ ਸੋਰੇਨ ਦੇ ਦਸਤੇ ਅਤੇ ਸੀਆਰਪੀਐੱਫ ਦੀ 209 ਕੋਬਰਾ ਬਟਾਲੀਅਨ ਤੇ ਝਾਰਖੰਡ ਪੁਲੀਸ ਦੇ ਜਵਾਨਾਂ ਵਿਚਾਲੇ ਇਹ ਮੁਕਾਬਲਾ ਹੋਇਆ।

Advertisement

ਸੀਪੀਆਈ (ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਸਾਹਦੇਵ ਸੋਰੇਨ, ਜਿਸ ’ਤੇ 1 ਕਰੋੜ ਰੁਪਏ ਦਾ ਇਨਾਮ ਸੀ, ਦੀ ਲਾਸ਼ ਦੋ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਸਮੇਤ ਬਰਾਮਦ ਕੀਤੀ ਗਈ।

ਅਪਰੇਸ਼ਨ ਤੋਂ ਬਾਅਦ ਰਘੂਨਾਥ ਹੇਂਬਰਮ (ਇੱਕ ਸਪੈਸ਼ਲ ਏਰੀਆ ਕਮੇਟੀ ਮੈਂਬਰ, ਜਿਸ 'ਤੇ 25 ਲੱਖ ਰੁਪਏ ਦਾ ਇਨਾਮ ਸੀ) ਅਤੇ ਵੀਰਸੇਨ ਗੰਜੂ (ਇੱਕ ਜ਼ੋਨਲ ਕਮੇਟੀ ਮੈਂਬਰ, ਜਿਸ 'ਤੇ 10 ਲੱਖ ਰੁਪਏ ਦਾ ਇਨਾਮ ਸੀ) ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।

ਮੁਕਾਬਲੇ ਤੋਂ ਬਾਅਦ ਤਿੰਨ ਏਕੇ-47 ਰਾਈਫਲਾਂ ਵੀ ਬਰਾਮਦ ਹੋਈਆਂ, ਫਿਲਹਾਲ ਜਵਾਨਾਂ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਸਰਚ ਅਪਰੇਸ਼ਨ ਜਾਰੀ ਹੈ।

ਸਾਲ 2025 ਵਿੱਚ ਸੀਆਰਪੀਐੱਫ ਦੀ 209 ਕੋਬਰਾ ਦੇ ਜਵਾਨਾਂ ਨੇ ਨਕਸਲ ਵਿਰੋਧੀ ਕਾਰਵਾਈਆਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਸ ਸਮੇਂ ਦੌਰਾਨ ਦੋ ਕੇਂਦਰੀ ਕਮੇਟੀ ਮੈਂਬਰਾਂ, ਦੋ ਬੀਜੇਐੱਸਏਸੀ ਮੈਂਬਰਾਂ, ਚਾਰ ਜ਼ੋਨਲ ਕਮੇਟੀ ਮੈਂਬਰਾਂ (ZCMs), ਦੋ ਉਪ-ਜ਼ੋਨਲ ਕਮੇਟੀ ਮੈਂਬਰਾਂ (SZCMs), ਤਿੰਨ ਖੇਤਰ ਕਮੇਟੀ ਮੈਂਬਰਾਂ (ACMs) ਅਤੇ ਕਈ ਹੋਰ ਖ਼ਤਰਨਾਕ ਨਕਸਲੀ ਕਾਡਰਾਂ ਸਮੇਤ 20 ਕੱਟੜ ਨਕਸਲੀਆਂ ਨੂੰ ਢੇਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਯੂਨਿਟ ਨੇ ਤਿੰਨ ਨਕਸਲੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

209 ਕੋਬਰਾ ਦੇ ਜਵਾਨਾਂ ਨੇ 32 ਆਧੁਨਿਕ ਆਟੋਮੈਟਿਕ ਹਥਿਆਰ, 345 ਕਿਲੋ ਵਿਸਫੋਟਕ, 88 ਡੈਟੋਨੇਟਰ, 2,500 ਜੀਵਤ ਕਾਰਤੂਸ ਅਤੇ ਵੱਡੀ ਮਾਤਰਾ ਵਿੱਚ ਜੰਗੀ ਸਮੱਗਰੀ ਵੀ ਬਰਾਮਦ ਕੀਤੀ ਹੈ। ਸਾਲ ਦੌਰਾਨ ਯੂਨਿਟ ਨੇ 18 ਨਕਸਲੀ ਛੁਪਣਗਾਹਾਂ ਅਤੇ 39 ਬੰਕਰ ਵੀ ਨਸ਼ਟ ਕੀਤੇ ਹਨ।

Advertisement
Show comments