ਝਾਰਖੰਡ ਮੁਕਤੀ ਮੋਰਚਾ ਦਾ ਅਧਿਕਾਰਤ ‘ਐਕਸ’ ਹੈਂਡਲ ਸਮਾਜ ਵਿਰੋਧੀ ਅਨਸਰਾਂ ਵੱਲੋਂ ਹੈਕ: ਸੋਰੇਨ
JMM's official X handle hacked by anti-social elements: Soren
Advertisement
ਪਿਤਾ ਦੇ ਇਲਾਜ ਲਈ ਦਿੱਲੀ ਵਿਚ ਮੌਜੂਦ ਮੁੱਖ ਮੰਤਰੀ ਨੇ ਝਾਰਖੰਡ ਪੁਲੀਸ ਨੂੰ ਫੌਰੀ ਕਾਰਵਾਈ ਲਈ ਕਿਹਾ
ਰਾਂਚੀ, 13 ਜੁਲਾਈ
Advertisement
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ (JMM) ਦੇ ਅਧਿਕਾਰਤ ਐਕਸ ਹੈਂਡਲ ਨੂੰ ‘ਸਮਾਜ ਵਿਰੋਧੀ ਅਨਸਰਾਂ’ ਨੇ ਹੈਕ ਕਰ ਲਿਆ ਹੈ। ਸੋਰੇਨ ਇਸ ਸਮੇਂ ਆਪਣੇ ਪਿਤਾ ਅਤੇ ਜੇਐੱਮਐੱਮ ਦੇ ਸੰਸਥਾਪਕ ਸ਼ਿਬੂ ਸੋਰੇਨ ਦੇ ਇਲਾਜ ਦੇ ਸਬੰਧ ਵਿੱਚ ਦਿੱਲੀ ਵਿੱਚ ਹਨ।
ਸੋਰੇਨ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਜੇਐਮਐਮ ਦੇ ਅਧਿਕਾਰਤ ਐਕਸ ਹੈਂਡਲ @JMM ਝਾਰਖੰਡ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਹੈਕ ਕਰ ਲਿਆ ਹੈ।’’ ਮੁੱਖ ਮੰਤਰੀ ਨੇ ਝਾਰਖੰਡ ਪੁਲੀਸ ਨੂੰ ਲੋੜੀਂਦੀ ਕਾਰਵਾਈ ਲਈ ਆਖਦਿਆਂ ਕਿਹਾ, ‘‘ਮਾਮਲੇ ਦੀ ਜਾਂਚ ਕਰੋ ਅਤੇ ਤੁਰੰਤ ਕਾਰਵਾਈ ਕਰੋ।’’ ਪੀਟੀਆਈ
Advertisement