ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝਾਰਖੰਡ: ਮੁਕਾਬਲੇ ’ਚ ਸੀਪੀਆਈ ਮਾਓਵਾਦੀ ਦਾ ਪੰਜ ਲੱਖ ਦੇ ਇਨਾਮ ਵਾਲਾ ਮੈਂਬਰ ਹਲਾਕ

ਲਾਤੇਹਾਰ, 26 ਮਈ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ (ਸੀਪੀਆਈ-ਐੱਮ) ਦਾ ਇਕ ਮੈਂਬਰ ਮਾਰਿਆ ਗਿਆ, ਜਿਸ ਦੇ ਸਿਰ ’ਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਦੇ ਇਕ ਸੀਨੀਅਰ...
ਫਾਈਲ ਫੋਟੋ।
Advertisement

ਲਾਤੇਹਾਰ, 26 ਮਈ

ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ (ਸੀਪੀਆਈ-ਐੱਮ) ਦਾ ਇਕ ਮੈਂਬਰ ਮਾਰਿਆ ਗਿਆ, ਜਿਸ ਦੇ ਸਿਰ ’ਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇਕ ਹੋਰ ਮਾਓਵਾਦੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ।

Advertisement

ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਤੇ ਮਾਓਵਾਦੀਆਂ ਦਰਮਿਆਨ ਐਤਵਾਰ ਰਾਤ ਮਹੂਆਡਾਂਡ ਥਾਣਾ ਖੇਤਰ ਵਿਚ ਦੌਨਾ ਦੇ ਜੰੰਗਲ ਵਿਚ ਮੁਕਾਬਲਾ ਹੋਇਆ। ਪਲਾਮੂ ਦੇ ਡੀਆਈਜੀ ਵਾਈ.ਐੱਸ. ਰਮੇਸ਼ ਨੇ ਇਸ ਖ਼ਬਜ ਏਜੰਸੀ ਨੂੰ ਦੱਸਿਆ, ‘‘ਮਨੀਸ਼ ਯਾਦਵ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਉਸ ’ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਇੱਕ ਹੋਰ ਮਾਓਵਾਦੀ ਕੁੰਦਨ ਖੇਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁੰਦਨ ਦੇ ਸਿਰ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਹਾਲਾਂਕਿ, ਰਮੇਸ਼ ਨੇ ਕਿਹਾ ਕਿ ਕੁੰਦਨ ’ਤੇ ਇਨਾਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਦੋ ਦਿਨ ਪਹਿਲਾਂ, ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਝਾਰਖੰਡ ਜਨ ਮੁਕਤੀ ਪ੍ਰੀਸ਼ਦ (ਜੇਜੇਐਮਪੀ) ਦੇ ਚੋਟੀ ਦੇ ਨੇਤਾ ਪੱਪੂ ਲੋਹਾਰਾ ਸਮੇਤ ਦੋ ਨਕਸਲੀ ਮਾਰੇ ਗਏ ਸਨ। ਪੱਪੂ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।’’ -ਪੀਟੀਆਈ

Advertisement
Tags :
CPI (Maoist) with Rs 5 lakh bounty killed in gunfight in Jharkhand
Show comments