ਝਾਰਖੰਡ ਅਸੈਂਬਲੀ ਵੱਲੋਂ ਸ਼ਿਬੂ ਸੋਰੇਨ ਨੂੰ ‘ਭਾਰਤ ਰਤਨ’ ਦੇਣ ਲਈ ਕੇਂਦਰ ਨੂੰ ਪ੍ਰਸਤਾਵ ਭੇਜਣ ਲਈ ਮਤਾ ਪਾਸ
J'khand Assembly passes resolution to send proposal to Centre for giving Bharat Ratna to Shibu Soren
Advertisement
ਝਾਰਖੰਡ ਵਿਧਾਨ ਸਭਾ ਨੇ ਅੱਜ ਉੱਘੇ ਕਬਾਇਲੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ Shibu Soren ਨੂੰ ਭਾਰਤ ਰਤਨ Bharat Ratna ਦੇਣ ਦੀ ਸਿਫ਼ਾਰਸ਼ ਕਰਦਿਆਂ ਕੇਂਦਰ ਨੂੰ ਪ੍ਰਸਤਾਵ ਭੇਜਣ ਸਬੰਧੀ ਮਤਾ ਪਾਸ ਕੀਤਾ ਹੈ।
ਸੂਬੇ ਦੇ ਟਰਾਂਸਪੋਰਟ ਮੰਤਰੀ ਦੀਪਕ ਬਿਰੂਆ Transport Minister Dipak Birua ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ।
Advertisement
ਦੱਸਣਯੋਗ ਹੈ ਕਿ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਸੰਸਥਾਪਕ ਸ਼ਿਬੂ ਸੋਰੇਨ (81) ਦਾ 4 ਅਗਸਤ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਝਾਰਖੰਡ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਾਬਕਾ ਰਾਜ ਸਭਾ ਮੈਂਬਰ ਇੱਕ ਵਿਰਾਸਤ ਛੱਡ ਗਏ ਹਨ ਜਿਸ ਨੇ ਦੇਸ਼ ਦੀ ਰਾਜਨੀਤੀ ਨੂੰ ਮੁੜ ਆਕਾਰ ਦਿੱਤਾ। ਉਨ੍ਹਾਂ ਦੀ ਮੌਤ ਨੂੰ ਇੱਕ ਰਾਜਨੀਤਕ ਯੁੱਗ ਦਾ ਅੰਤ ਕਿਹਾ ਜਾ ਰਿਹਾ ਹੈ।
Advertisement