ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝਾਰਖੰਡ: ਬੱਸ ਤੇ ਟਰੱਕ ਦੀ ਟੱਕਰ ’ਚ 6 ਕਾਂਵੜੀਆਂ ਦੀ ਮੌਤ, 24 ਜ਼ਖ਼ਮੀ

ਤੜਕੇ ਸਾਢੇ ਚਾਰ ਵਜੇ ਦੇ ਕਰੀਬ ਜਮੁਨੀਆ ਦੇ ਜੰਗਲ ਨੇੜੇ ਹੋੲਿਆ ਹਾਦਸਾ, ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ; ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ
Advertisement
ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿਚ ਅੱਜ ਵੱਡੇ ਤੜਕੇ ਯਾਤਰੀਆਂ ਨਾਲ ਭਰੀ ਬੱਸ ਤੇ ਰਸੋਈ ਗੈਸ ਸਿਲੰਡਰਾਂ ਨਾਲ ਲੱਦੇ ਟਰੱਕ ਦੀ ਟੱਕਰ ਵਿਚ ਘੱਟੋ ਘੱਟ ਪੰਜ ਕਾਂਵੜੀਆਂ ਦੀ ਮੌਤ ਹੋ ਗਈ ਤੇ 23 ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਕਿਹਾ ਕਿ ਹਾਦਸਾ ਅੱਜ ਤੜਕੇ 4:30 ਵਜੇ ਦੇ ਕਰੀਬ ਮੋਹਨਪੁਰ ਪੁਲੀਸ ਥਾਣੇ ਅਧੀਨ ਆਉਂਦੇ ਜਮੁਨੀਆ ਦੇ ਜੰਗਲ ਨੇੜੇ ਹੋਇਆ।

ਇੰਸਪੈਕਟਰ ਜਨਰਲ (ਡੁਮਕਾ ਜ਼ੋਨ) ਸ਼ੈਲੇਂਦਰ ਕੁਮਾਰ ਸਿਨਹਾ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘32 ਸਿਟਰ ਬੱਸ, ਜਿਸ ਵਿਚ ਕਾਂਵੜੀਏ ਸਵਾਰ ਸਨ, ਦੀ ਸਿਲੰਡਰਾਂ ਨਾਲ ਲੱਦੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਘੱਟੋ ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹਨ।’’

Advertisement

ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀ ਟੀਮ ਹਾਦਸੇ ਦੇ ਜ਼ਖ਼ਮੀ ਨੂੰ ਹਸਪਤਾਲ ਲਿਜਾਂਦੀ ਹੋਈ। ਫੋਟੋ: ਪੀਟੀਆਈ

ਅਧਿਕਾਰੀ ਨੇ ਕਿਹਾ ਕਿ ਘੱਟੋ ਘੱਟ 23 ਕਾਂਵੜੀਏ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਡੁਮਕਾ ਵਿਚ ਸਰਾਏਹਾਟ ਦੇ ਪ੍ਰਾਇਮਰੀ ਸਿਹਤ ਕੇਂਦਰ ਸਮੇਤ ਨੇੜਲੇ ਸਿਹਤ ਕੇਂਦਰਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ।

ਝਾਰਖੰਡ ਵਿਚ ਸਿਲੰਡਰਾਂ ਨਾਲ ਲੱਦੇ ਟਰੱਕ ਨਾਲ ਟੱਕਰ ਮਗਰੋਂ ਨੁਕਸਾਨੀ ਬੱਸ ਕੋਲ ਖੜ੍ਹੇ ਲੋਕ। ਫੋਟੋ: ਪੀਟੀਆਈ

ਦੇਵਘਰ ਦੇ ਸਬ ਡਿਵੀਜ਼ਨਲ ਅਧਿਕਾਰੀ ਰਵੀ ਕੁਮਾਰ ਨੇ ਕਿਹਾ ਕਿ ਕਾਂਵੜੀਏ ਬਾਸੁਕੀਨਾਥ ਮੰਦਰ ਵੱਲ ਜਾ ਰਹੇ ਸਨ। ਉਧਰ ਡਿਪਟੀ ਐੱਸਪੀ (ਟਰੈਫਿਕ) ਲਕਸ਼ਮਣ ਪ੍ਰਸਾਦ ਨੇ ਹਾਦਸੇ ਵਿਚ ਨੌਂ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।

 

Advertisement
Tags :
#Deoghar#DeogharAccident#GasCylinderTruck#JamuniyaForest#JharkhandNews#Kanwariyas#KanwarYatra#MohanpurFatalAccidentRoadAccident
Show comments