ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਝਾਰਖੰਡ: ਭਾਰੀ ਮੀਂਹ ਮਗਰੋਂ ਪਾਣੀ ਨਾਲ ਘਿਰੇ ਸਕੂਲ ’ਚੋਂ 162 ਵਿਦਿਆਰਥੀ ਬਚਾਏ

ਵਿਦਿਆਰਥੀਆਂ ਨੇ ਛੱਤ ’ਤੇ ਬੈਠ ਕੇ ਲੰਘਾਈ ਰਾਤ
Advertisement

ਜਮਸ਼ੇਦਪੁਰ (ਝਾਰਖੰਡ), 29 ਜੂਨ 

ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਨਾਲ ਘਿਰੇ ਇਕ ਸਕੂਲ ਵਿੱਚ ਫਸੇ ਘੱਟੋ-ਘੱਟ 162 ਵਿਦਿਆਰਥੀਆਂ ਨੂੰ ਅੱਜ ਪੁਲੀਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।

Advertisement

ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਸਕੂਲ ਕੰਪਲੈਕਸ ਵਿੱਚ ਪਾਣੀ ਭਰਨ ਤੋਂ ਬਾਅਦ ਸ਼ਨਿਚਰਵਾਰ ਰਾਤ ਤੋਂ ਹੀ ਕੋਵਾਲੀ ਥਾਣਾ ਖੇਤਰ ਦੇ ਹਲਦੀਪੋਖਰ-ਕੋਵਾਲੀ ਰੋਡ ’ਤੇ ਪੰਡਰਸੋਲੀ ਸਥਿਤ ਸਕੂਲ ਵਿੱਚ ਵਿਦਿਆਰਥੀ ਫਸੇ ਹੋਏ ਸਨ।

Singhbhum: Flooded premises of a residential school after heavy rain, in East Singhbhum district, Jharkhand, (PTI Photo)

ਐੱਸਪੀ (ਦਿਹਾਤੀ) ਰਿਸ਼ਭ ਗਰਗ ਨੇ ਦੱਸਿਆ, ‘‘ਸਾਨੂੰ ਸੂਚਨਾ ਮਿਲੀ ਸੀ ਕਿ ਭਾਰੀ ਮੀਂਹ ਕਾਰਨ ਲਵ ਕੁਸ਼ ਰਿਹਾਇਸ਼ੀ ਸਕੂਲ ਵਿੱਚ 162 ਵਿਦਿਆਰਥੀ ਫਸ ਗਏ ਹਨ, ਜਿਨ੍ਹਾਂ ਨੂੰ ਸਕੂਲ ਦੀ ਛੱਤ ’ਤੇ ਰਾਤ ਬਿਤਾਉਣੀ ਪਈ।’’ ਉਨ੍ਹਾਂ ਦੱਸਿਆ, ‘‘ਅੱਜ ਸਵੇਰੇ ਕਰੀਬ 5.30 ਵਜੇ ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਇਕ-ਇਕ ਕਰ ਕੇ ਵਿਦਿਆਰਥੀਆਂ ਨੂੰ ਸਕੂਲ ’ਚੋਂ ਬਾਹਰ ਕੱਢਿਆ।’’

ਕੋਵਾਲੀ ਥਾਣਾ ਮੁਖੀ ਧਨੰਜਯ ਪਾਸਵਾਨ ਨੇ ਦੱਸਿਆ ਕਿ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। -ਪੀਟੀਆਈ

Advertisement