Jharkhand: ਪੰਜਾਬ ਰੈਜੀਮੈਂਟਲ ਸੈਂਟਰ ’ਚ 108 ਫੁੱਟ ਉੱਚਾ ਕੌਮੀ ਝੰਡਾ ਲਹਿਰਾਇਆ
108-feet high national flag installed in Punjab Regimental Centre
Advertisement
ਰਾਮਗੜ੍ਹ (ਝਾਰਖੰਡ), 1 ਮਾਰਚ
ਰਾਮਗੜ੍ਹ ਛਾਉਣੀ ਮਿਲਟਰੀ ਸਟੇਸ਼ਨ ’ਤੇ ਭਾਰਤੀ ਫ਼ੌਜ ਦੀਆਂ ਸਭ ਤੋਂ ਪੁਰਾਣੀਆਂ ਰੈਜੀਮੈਂਟਾਂ ’ਚੋਂ ਇੱਕ ਪੰਜਾਬ ਰੈਜੀਮੈਂਟਲ ਸੈਂਟਰ (Punjab Regimental Centre) ਵਿੱਚ ਅੱਜ 108 ਫੁੱਟ ਉੱਚਾ ਕੌਮੀ ਝੰਡਾ ਸਥਾਪਤ ਕੀਤਾ ਗਿਆ।
ਫਲੈਗ ਫਾਊਂਡੇਸ਼ਨ ਆਫ ਇੰਡੀਆ (Flag Foundation of India) ਦੇ ਸੀਈਓ ਮੇਜਰ ਜਨਰਲ (ਸੇਵਾਮੁਕਤ) ਅਸ਼ੀਮ ਕੋਹਲੀ ਅਤੇ ਸਿਵਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਪੰਜਾਬ ਰੈਜੀਮੈਂਟ ਸੈਂਟਰ (ਪੀਆਰਸੀ) ਨੇ ਬਿਆਨ ਵਿਚ ਕਿਹਾ, ‘ਰਾਮਗੜ੍ਹ ਛਾਉਣੀ ’ਤੇ ਲਹਿਰਾ ਰਿਹਾ 108 ਫੁੱਟ ਉੱਚਾ ਝੰਡਾ ਆਉਣ ਵਾਲੀਆਂ ਪੀੜ੍ਹੀਆਂ ਦੇ ਜਵਾਨਾਂ ਅਤੇ ਨਾਗਰਿਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ।’
ਪੰਜਾਬ ਰੈਜੀਮੈਂਟਲ ਸੈਂਟਰ ਦੇ ਕਮਾਂਡੈਂਟ ਬ੍ਰਿਗੇਡੀਅਰ ਸੰਜੈ ਚੰਦਰ ਕੰਡਪਾਲ ਨੇ ਸਮਾਗਮ ਦੌਰਾਨ ਕਿਹਾ, ‘ਇਹ ਝੰਡਾ ਨਾ ਸਿਰਫ ਸਾਡੀ ਹਥਿਆਰਬੰਦ ਫ਼ੌਜ ਦੇ ਮਾਣ ਅਤੇ ਤਾਕਤ ਨੂੰ ਦਰਸਾਉਂਦਾ ਹੈ ਬਲਕਿ ਦੇਸ਼ ਵਾਸੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਵੀ ਦਰਸਾਉਂਦਾ ਹੈ। ਇਸ ਝੰਡੇ ਦਾ ਹਰ ਫੁੱਟ ਦੇਸ਼ ਦੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਲਈ ਸੇਵਾ ਅਤੇ ਸਮਰਪਣ ਦੀ ਕਹਾਣੀ ਦੱਸਦਾ ਹੈ।’ -ਪੀਟੀਆਈ
Advertisement