JEE-Main 2026: ਕੈਲਕੁਲੇਟਰ ਦੀ ਵਰਤੋਂ ’ਤੇ ਪਾਬੰਦੀ
ਸਿੱਖਿਆ ਬੁਲੇਟਿਨ ’ਚ ਕੈਲਕੁਲੇਟਰ ਦੀ ਵਰਤੋਂ ਕਰਨ ਬਾਰੇ ਕਿਹਾ ਗਿਆ ਸੀ; ਗਲਤੀ ਠੀਕ ਕੀਤੀ: ਐੱਨ ਟੀ ਏ
Advertisement
JEE-Main 2026: NTA clarifies no use of calculator allowed ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਨੇ ਅੱਜ ਸਪਸ਼ਟ ਕੀਤਾ ਹੈ ਕਿ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ ਈ ਈ -ਮੇਨ ਵਿੱਚ ਕੈਲਕੁਲੇਟਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਏਜੰਸੀ ਨੇ ਕਿਹਾ ਕਿ ਇਸ ਸਬੰਧ ਵਿੱਚ ਜਾਣਕਾਰੀ ਬੁਲੇਟਿਨ ਵਿੱਚ ਅਪਡੇਟ ਕੀਤੀ ਗਈ ਸੀ ਜੋ ਟਾਈਪਿੰਗ ਗਲਤੀ ਸੀ ਅਤੇ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਬੁਲੇਟਿਨ ਵਿਚ ਕਿਹਾ ਗਿਆ ਸੀ ਕਿ JEE-Main 2026 ਲਈ ਕੰਪਿਊਟਰ-ਆਧਾਰਿਤ ਟੈਸਟ (CBT) ਦੌਰਾਨ ਇੱਕ ਆਨਸਕ੍ਰੀਨ ਸਟੈਂਡਰਡ ਕੈਲਕੁਲੇਟਰ ਉਪਲਬਧ ਹੋਵੇਗਾ। ਜ਼ਿਕਰਯੋਗ ਹੈ ਕਿ 2026 ਦੀ ਜੇਈਈ-ਮੇਨ ਪ੍ਰੀਖਿਆ ਦਾ ਪਹਿਲਾ ਐਡੀਸ਼ਨ 21-30 ਜਨਵਰੀ ਤੱਕ ਕਰਵਾਇਆ ਜਾਵੇਗਾ ਜਦੋਂ ਕਿ ਦੂਜਾ ਐਡੀਸ਼ਨ ਪਹਿਲੀ ਤੋਂ ਦਸ ਅਪਰੈਲ ਦਰਮਿਆਨ ਹੋਵੇਗਾ।
Advertisement
Advertisement
