ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Javed Akhtar ‘ਤੁਮਹਾਰੀ ਰਗੋਂ ਮੇਂ ਅੰਗਰੇਜ਼....’ ਜਾਵੇਦ ਅਖ਼ਤਰ ਨੇ ਟਰੌਲਰਾਂ ਨੂੰ ਭੰਡਿਆ

ਗੀਤਕਾਰ ਨੇ ਵਿਰਾਟ ਕੋਹਲੀ ਦੀ ਸ਼ਲਾਘਾ ਵਾਲੇ ਆਪਣੇ ਟਵੀਟ ਖਿਲਾਫ਼ ਕੀਤੀਆਂ ਫ਼ਿਰਕੂ ਟਿੱਪਣੀਆਂ ਲਈ ਟਰੌਲਰਾਂ ਨੂੰ ਘੇਰਿਆ
Advertisement

ਨਵੀਂ ਦਿੱਲੀ, 24 ਫਰਵਰੀ

‘Tumhari ragon mein angrez…’: Javed Akhtar slams trolls ਉੱਘੇ ਪਟਕਥਾ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਚੈਂਪੀਅਨਜ਼ ਟਰਾਫ਼ੀ ਦੇ ਮੈਚ ਵਿਚ ਭਾਰਤ ਦੀ ਪਾਕਿਸਤਾਨ ਖਿਲਾਫ਼ ਸ਼ਾਨਦਾਰ ਜਿੱਤ ਮਗਰੋਂ ਵਿਰਾਟ ਕੋਹਲੀ ਦੀ ਸ਼ਲਾਘਾ ਵਾਲੀ ਆਪਣੀ ਪੋੋਸਟ ਬਾਰੇ ਕੀਤੀਆਂ ਫਿਰਕੂ ਟਿੱਪਣੀਆਂ ਲਈ ਟਰੌਲਰਜ਼ ਨੂੰ ਜਮ ਕੇ ਭੰਡਿਆ ਹੈ। ਭਾਰਤੀ ਟੀਮ ਨੇ ਐਤਵਾਰ ਨੂੰ ਪਾਕਿਸਤਾਨ ਖਿਲਾਫ਼ 6 ਵਿਕਟਾਂ ਦੀ ਜਿੱਤ ਦਰਜ ਕੀਤੀ ਸੀ। ਅਖ਼ਤਰ ਨੇ ਆਪਣੇ ਐਕਸ ਹੈਂਡਲ ’ਤੇ ਵਿਰਾਟ ਕੋਹਲੀ, ਜਿਸ ਨੇ ਮੈਚ ਦੌਰਾਨ ਆਪਣਾ 82ਵਾਂ ਸੈਂਕੜਾ ਜੜਿਆ ਸੀ, ਦੀ ਸ਼ਲਾਘਾ ਕਰਦਿਆਂ ਲਿਖਿਆ ਸੀ, ‘‘ਵਿਰਾਟ ਕੋਹਲੀ, ਜ਼ਿੰਦਾਬਾਦ!!! ਸਾਨੂੰ ਸਾਰਿਆਂ ਨੂੰ ਤੁਹਾਡੇ ’ਤੇ ਫ਼ਖ਼ਰ ਹੈ।’’

Advertisement

ਹਾਲਾਂਕਿ ਚੀਜ਼ਾਂ ਉਦੋਂ ਬਦਲ ਗਈਆਂ ਜਦੋਂ ਕੁਝ ਯੂਜ਼ਰਜ਼ ਨੇ ਭਾਰਤ ਦੀ ਜਿੱਤ ਨੂੰ ਲੈ ਕੇ ਅਖ਼ਤਰ ਦੀ ਖੁਸ਼ੀ ’ਤੇ ਸਵਾਲ ਚੁੱਕਦਿਆਂ ਟਿੱਪਣੀਆਂ ਕੀਤੀਆਂ। ਅਖ਼ਤਰ ਨੇ ਅਜਿਹੇ ਹੀ ਇਕ ਯੂਜ਼ਰ ਨੂੰ ਜਵਾਬ ਦਿੰਦਿਆਂ ਕਿਹਾ, ‘‘ਮੈਂ ਤੋਂ ਸਿਰਫ਼ ਯੇਹ ਕਹੂੰਗਾ ਕਿ ਤੁਮ ਏਕ ਨੀਚ ਇਨਸਾਨ ਹੋ ਔਰ ਨੀਚ ਹੀ ਮਰੋਗੇ। ਤੁਮ ਕਯਾ ਜਾਨੋ ਕਿ ਦੇਸ਼ ਪ੍ਰੇਮ ਕਿਆ ਹੋਤਾ ਹੈ।’’

ਜਦੋਂ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਅਖ਼ਤਰ ਸ਼ਾਇਦ ਭਾਰਤ ਦੀ ਜਿੱਤ ਤੋਂ ਨਾਖੁਸ਼ ਹੋਵੇਗਾ ਤਾਂ ਗੀਤਕਾਰ ਨੇ ਪਲਟਵਾਰ ਕਰਦਿਆਂ ਕਿਹਾ, ‘‘ਬੇਟਾ ਜਬ ਤੁਮਹਾਰੇ ਬਾਪ ਦਾਦਾ ਅੰਗਰੇਜ਼ ਕੇ ਜੂਤੇ ਚਾਟ ਰਹੇ ਥੇ ਤਬ ਮੇਰੇ ਆਜ਼ਾਦੀ ਕੇ ਲੀਏ ਜੇਲ੍ਹ ਔਰ ਕਾਲਾ ਪਾਣੀ ਮੇਂ ਥੇ। ਮੇਰੀ ਰਗੋਂ ਮੇਂ ਦੇਸ਼ ਪ੍ਰੇਮੀਓਂ ਕਾ ਖ਼ੂਨ ਹੈ ਔਰ ਤੁਮਹਾਰੀ ਰਗੋਂ ਮੇਂ ਅੰਗਰੇਜ਼ ਕੇ ਨੌਕਰੋਂ ਕਾ ਖੂਨ ਹੈ। ਇਸ ਅੰਤਰ ਕੋ ਭੂਲੋ ਨਹੀਂ।’’

ਕਈਆਂ ਨੇ ਪੋਸਟ ਦੇ ਕਮੈਂਟ ਸੈਕਸ਼ਨ ਵਿਚ ਅਖ਼ਤਰ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਹੈ। ਨਾਸਤਿਕ ਹੋਣ ਦੇ ਬਾਵਜੂਦ, ਅਖ਼ਤਰ ਨੂੰ ਅਕਸਰ ਸੋਸ਼ਲ ਮੀਡੀਆ ’ਤੇ ਅਜਿਹੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। -ਪੀਟੀਆਈ

Advertisement