ਜਸਜੀਤ ਸਿੰਘ ਸਮੁੰਦਰੀ ਦਾ ਸਸਕਾਰ ਭਲਕੇ
ਸਾਬਕਾ ਆਈ ਐੱਫ ਐੱਸ ਅਫਸਰ ਜਸਜੀਤ ਸਿੰਘ ਸਮੁੰਦਰੀ ਜਿਨ੍ਹਾਂ ਦਾ ਇੱਥੇ 29 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ 4 ਅਕਤੂਬਰ ਨੂੰ ਬਾਅਦ ਦੁਪਹਿਰ 3 ਤੋਂ 4 ਵਜੇ ਦੌਰਾਨ ਐਬਸਫਰਡ ਦੇ ਫਰੇਜ਼ਰ ਰਿਵਰ ਫਿਊਨਰਲ ਹੋਮ ਵਿਖੇ ਕੀਤਾ ਜਾਵੇਗਾ।...
Advertisement
ਸਾਬਕਾ ਆਈ ਐੱਫ ਐੱਸ ਅਫਸਰ ਜਸਜੀਤ ਸਿੰਘ ਸਮੁੰਦਰੀ ਜਿਨ੍ਹਾਂ ਦਾ ਇੱਥੇ 29 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ 4 ਅਕਤੂਬਰ ਨੂੰ ਬਾਅਦ ਦੁਪਹਿਰ 3 ਤੋਂ 4 ਵਜੇ ਦੌਰਾਨ ਐਬਸਫਰਡ ਦੇ ਫਰੇਜ਼ਰ ਰਿਵਰ ਫਿਊਨਰਲ ਹੋਮ ਵਿਖੇ ਕੀਤਾ ਜਾਵੇਗਾ। ਉਹ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਭਰਾ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਰਹੇ ਹਨ। ਜਸਜੀਤ ਸਿੰਘ ਸਮੁੰਦਰੀ ਅੱਜ ਕੱਲ੍ਹ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿ ਰਹੇ ਸਨ।
Advertisement
Advertisement